ਰਾਜਪਾਲ ਨੇ ਵਿਨੋਦ ਘਈ ਦੀ ਨਿਯੁਕਤੀ ਨੂੰ ਦਿੱਤੀ ਮੰਜ਼ੂਰੀ
ਵਿਨੋਦ ਘਈ ਰਸਮੀ ਤੌਰ 'ਤੇ ਬਣੇ ਪੰਜਾਬ ਦੇ ਨਵੇਂ AG... ਰਾਜਪਾਲ ਨੇ ਵਿਨੋਦ ਘਈ ਦੀ ਨਿਯੁਕਤੀ ਨੂੰ ਦਿੱਤੀ ਮੰਜ਼ੂਰੀ ਹੈ.... ਅਨਮੋਲ ਰਤਨ ਸਿੱਧੂ ਦੀ ਥਾਂ ਤੇ ਵਿਨੋਦ ਘਈ ਹੁਣ ਅਦਾਲਤਾਂ ਚ ਪੰਜਾਬ ਸਰਕਾਰ ਦਾ ਪੱਖ ਰੱਖਣਗੇ... 19 ਜੁਲਾਈ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ...ਅਤੇ 26 ਜੁਲਾਈ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੋਦ ਘਈ ਨੂੰ ਏਜੀ ਵੱਜੋਂ ਨਿਯੁਕਤ ਕਰਨ ਬਾਰੇ ਬਿਆਨ ਆ ਗਿਆ ਸੀ...ਹਾਲਾਂਕਿ ਨੋਟੀਫਿਕੇਸ਼ਨ ਦਾ ਇੰਤਜ਼ਾਰ ਹੋ ਰਿਹਾ ਸੀ...ਪਰ ਹੁਣ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਰਸਮੀ ਤੌਰ ਤੇ ਵਿਨੋਦ ਘਈ ਪੰਜਾਬ ਦੇ ਨਵੇਂ ਏਜੀ ਬਣ ਗਏ ਨੇ.... ਵਿਨੋਦ ਘਈ ਹਾਈਕੋਰਟ ਦੇ ਸੀਨੀਅਰ ਵਕੀਲ ਨੇ.... ਅਪਰਾਧਿਕ ਮਾਮਲਿਆਂ ਦੇ ਮਾਹਰ ਨੇ.... ਹਾਲਾਂਕਿ ਵਿਨੋਦ ਘਈ ਦੀ ਨਿਯੁਕਤੀ ਨੂੰ ਲੈਕੇ ਵਿਰੋਧੀ ਸਵਾਲ ਵੀ ਚੁੱਕ ਰਹੇ ਨੇ...ਕਿਉਂਕਿ ਵਿਨੋਦ ਘਈ ਪੰਚਕੁਲਾ ਹਿੰਸਾ ਮਾਮਲੇ ਚ ਰਾਮ ਰਹੀਮ, ਗੋਲੀਕਾਂਡ ਮਾਮਲੇ ਚ ਸਾਬਕਾ ਡੀਜੀਪੀ ਸੁਮੇਧ ਸੈਣੀ, ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਬਲਾਤਕਾਰ ਮਾਮਲੇ ਵਿੱਚ ਫਸੇ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ , ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਵਕੀਲ ਰਹਿ ਚੁੱਕੇ ਨੇ.... ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਵਿਨੋਦ ਘਈ ਨੂੰ ਉਨਾਂ ਦੀ ਮੈਰਿਟ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ