Ferozpur Tripple Murder ਨੇ ਮਚਾਈ ਦਹਿਸ਼ਤ, ਭਰਾ-ਭੈਣ ਸਮੇਤ 3 ਨੂੰ ਗੋਲੀਆਂ ਨਾਲ ਭੁੰਨਿਆ

Continues below advertisement

Ferozpur Tripple Murder ਨੇ ਮਚਾਈ ਦਹਿਸ਼ਤ, ਭਰਾ-ਭੈਣ ਸਮੇਤ 3 ਨੂੰ ਗੋਲੀਆਂ ਨਾਲ ਭੁੰਨਿਆ 
ਫ਼ਿਰੋਜ਼ਪੁਰ ‘ਚ ਟ੍ਰਿਪਲ ਮਰਡਰ ਨੇ ਮਚਾਈ ਦਹਿਸ਼ਤ
ਭਰਾ-ਭੈਣ ਸਮੇਤ 3 ਨੂੰ ਗੋਲੀਆਂ ਨਾਲ ਭੁੰਨਿਆ 
ਫ਼ਿਰੋਜ਼ਪੁਰ 'ਚ ਵੱਡੀ ਵਾਰਦਾਤ 
ਭਰਾ-ਭੈਣ ਸਮੇਤ 3 ਦਾ ਗੋਲੀਆਂ ਮਾਰ ਕੇ ਕਤਲ
2 ਜ਼ਖਮੀ, 50 ਖੋਲ ਬਰਾਮਦ
ਮਹੀਨੇ ਬਾਅਦ ਹੋਣਾ ਸੀ ਕੁੜੀ ਦਾ ਵਿਆਹ
ਫ਼ਿਰੋਜ਼ਪੁਰ ‘ਚ ਟ੍ਰਿਪਲ ਮਰਡਰ ਨੇ ਮਚਾਈ ਦਹਿਸ਼ਤ
ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਦਾ ਕਤਲ

ਫ਼ਿਰੋਜ਼ਪੁਰ ਸ਼ਹਿਰ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਵੱਡੀ ਵਾਰਦਾਤ ਹੋਈ ਹੈ 
ਜਿਥੇ ਦਿਨ ਦਿਹਾੜੇ ਬਾਈਕ 'ਤੇ ਆਏ 6 ਬਦਮਾਸ਼ਾਂ ਨੇ 
ਇਕ ਕਾਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ |
ਜਿਸ ਵਿੱਚ ਕਾਰ ਸਵਾਰ ਚਚੇਰੇ ਭਰਾ ਤੇ ਭੈਣ ਸਮੇਤ 3 ਦੀ ਮੌਤ ਹੋ ਗਈ ਹੈ। 
ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਅਕਾਸ਼ਦੀਪ ਵਾਸੀ ਕੰਬੋਜ ਨਗਰ ਵਜੋਂ ਹੋਈ ਹੈ, 
ਮ੍ਰਿਤਕ ਦਿਲਦੀਪ ਸਿੰਘ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ਼ ਹਨ ਜਦਕਿ 
ਮ੍ਰਿਤਕ ਜਸਪ੍ਰੀਤ ਕੌਰ ਦਾ ਇੱਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ।
ਉਸ ਦੇ ਪਿਤਾ ਦੀ 5 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਅਜਿਹੇ 'ਚ ਉਸ ਦੇ ਵਿਆਹ ਦੀ ਜ਼ਿੰਮੇਵਾਰੀ 
ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ ਉਰਫ ਲਾਲੀ ਨੇ ਲਈ। 
ਮੰਗਲਵਾਰ ਨੂੰ ਦਿਲਦੀਪ ਸਿੰਘ ਜਸਪ੍ਰੀਤ ਕੌਰ, ਚਚੇਰੇ ਭਰਾ ਅਤੇ ਦੋਸਤ ਨਾਲ ਕਾਰ ਵਿੱਚ ਕੱਪੜੇ ਖਰੀਦਣ ਜਾ ਰਹੇ ਸੀ |
ਇਸ ਸਬੰਧੀ ਸੂਚਨਾ ਮਿਲਦਿਆਂ ਹੀ ਹਮਲਾਵਰਾਂ ਨੇ ਅਕਾਲਗੜ੍ਹ ਗੁਰਦੁਆਰੇ ਨੇੜੇ ਉਸ ਨੂੰ ਘੇਰ ਲਿਆ। 
ਬਦਮਾਸ਼ਾਂ ਨੇ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ 'ਚ ਜਸਪ੍ਰੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਿਲਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ |ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ। ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 50 ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Continues below advertisement

JOIN US ON

Telegram