ਪੜਚੋਲ ਕਰੋ
Advertisement
ਕਾਂਗਰਸੀਆਂ ਨਾਲ ਕੀਤੇ ਜਾ ਰਹੇ ਧੱਕੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਡਿੰਪਾ
ਕਾਂਗਰਸੀਆਂ ਨਾਲ ਕੀਤੇ ਜਾ ਰਹੇ ਧੱਕੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ-ਡਿੰਪਾ
ਕੁਲਬੀਰ ਜੀਰਾ ਦਾ ਹਾਲ ਜਾਨਣ ਪਹੁੰਚੇ ਜਸਬੀਰ ਸਿੰਘ ਡਿੰਪਾ ਡੀਐਸਪੀ ਨੂੰ ਹੋਏ ਸਿਧੇ
ਜੀਰਾ ਚੌਂਕ ਵਿੱਚ ਰੱਸੀਆਂ ਨਾਲ ਬੰਨ੍ਹ ਕਰਾਂਗੇ ਖੜਾ
ਸਮਾਂ ਆਉਣ ਤੇ ਕਾਂਗਰਸੀਆਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਨੂੰ ਦਵਾਂਗੇ ਬਣਦੀ ਸਜ਼ਾ ਜਸਬੀਰ ਸਿੰਘ ਡਿੰਪਾ ..!
ਚਾਰ ਤਰੀਕ ਨੂੰ ਕਾਂਗਰਸ ਦੀ ਸਮੂਹ ਲੀਡਰਸ਼ਿਪ ਭਰਾਏਗੀ ਕਾਗਜ਼ ਜਿੰਦੇ ਚ੍ਹ ਹਿਮਤ ਹੋਈ ਰੋਕ ਕੇ ਦਿਖਾ ਦਵੇ (ਡਿੰਪਾ)
ਬੀਤੇ ਦਿਨੀ ਸਰਪੰਚੀ ਚੋਣਾਂ ਦੀਆਂ ਨਾਮਜਦਗੀਆਂ ਨੂੰ ਲੈਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਰਮਿਆਨ ਵੱਡੀ ਝੜਪ ਹੋ ਗਈ ਸੀ ਜਿਸ ਵਿੱਚ ਸਾਬਕਾ ਵਿਧਾਇਕ ਕੁਲਬੀਰ ਜੀਰਾ ਵੀ ਜ਼ਖਮੀ ਹੋਏ ਸਨ ਜਿਨ੍ਹਾਂ ਦਾ ਹਾਲਚਾਲ ਜਾਨਣ ਦੇ ਲਈ ਅੱਜ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚੇ।
ਕੁਲਬੀਰ ਜੀਰਾ ਦਾ ਹਾਲਚਾਲ ਜਾਨਣ ਲਈ ਜੀਰਾ ਪਹੁੰਚੇ ਜਸਬੀਰ ਡਿੰਪਾ ਨੇ ਕਿਹਾ ਕਿ ਕਾਂਗਰਸੀਆਂ ਨਾਲ ਕੀਤੇ ਜਾ ਰਹੇ ਧੱਕੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਨਾਂ ਕਿਹਾ ਕਿ ਸਮਾਂ ਆਉਣ ਤੇ ਕਾਂਗਰਸੀਆਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਵੇਗੀ ਉਨ੍ਹਾਂ ਜੀਰਾ ਦੇ ਡੀਐਸਪੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਲਬੀਰ ਬੇਸ਼ੱਕ ਭੁੱਲ ਜਾਵੇ ਪਰ ਅਸੀਂ ਯਾਦ ਰੱਖਾਂਗੇ ਡੀਐਸਪੀ ਨੂੰ ਬਣਦੀ ਸਜਾ ਜਰੂਰ ਦਿੱਤੀ ਜਾਵੇਗੀ ਰੱਸੀਆਂ ਨਾਲ ਬੰਨ ਜੀਰਾ ਚੌਂਕ ਵਿੱਚ ਹੀ ਖੜਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਚਾਰ ਤਰੀਕ ਨੂੰ ਹਰ ਹਾਲਤ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਪੰਚੀ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਮੌਕੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਦਿੱਗਜ ਨੇਤਾ ਜੀਰਾ ਵਿਖੇ ਮੌਜੂਦ ਰਹਿਣਗੇ ਅਤੇ ਫਿਰ ਦੇਖਾਂਗੇ ਕਿ ਕਾਂਗਰਸੀ ਉਮੀਦਵਾਰਾਂ ਨੂੰ ਨਾਮਜਦਗੀਆਂ ਭਰਨ ਤੋਂ ਕੌਣ ਰੋਕਦਾ ਹੈ।
ਉਧਰ ਇਸ ਬਿਆਨ ਨੂੰ ਲੈਕੇ ਜਦੋਂ ਡੀਐਸਪੀ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ ਵਾਰ ਫੋਨ ਲਗਾਉਣ ਦੇ ਬਾਵਜੂਦ ਉਨ੍ਹਾਂ ਫੋਨ ਨਹੀਂ ਚੁੱਕਿਆਂ।
ਪੰਜਾਬ
Amritpal Singh | Akali Dal | Mela Maghi | ਭਾਈ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੇ ਲਿਆਂਦਾ ਸਿਆਸੀ ਤੂਫਾਨ!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement