R nait Malout show Incident | ਪੰਜਾਬੀ ਗਾਇਕ R Nait ਦੇ ਸ਼ੋਅ 'ਚ ਵਾਪਰਿਆ ਭਿਆਨਕ ਹਾਦਸਾ

Continues below advertisement

R nait Malout show Incident | ਪੰਜਾਬੀ ਗਾਇਕ R Nait ਦੇ ਸ਼ੋਅ 'ਚ ਵਾਪਰਿਆ ਭਿਆਨਕ ਹਾਦਸਾ 
ਪੰਜਾਬੀ ਗਾਇਕ R Nait ਦੇ ਸ਼ੋਅ 'ਚ ਵਾਪਰਿਆ ਭਿਆਨਕ ਹਾਦਸਾ
ਲੋਹੇ ਦੇ ਪਿੱਲਰ ਡਿੱਗਣ ਨਾਲ ਮੱਚਿਆ ਹੰਗਾਮਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼
ਵੀਡੀਓਜ਼ ਵੇਖ ਕੇ ਦੱਸੋ ਗ਼ਲਤੀ ਕਿਸ ਦੀ ?
ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਮਲੋਟ ਤੋਂ
ਜਿਥੇ ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਦੇ ਅਖਾੜੇ ਦੌਰਾਨ ਭਿਆਨਕ ਹਾਦਸਾ ਵਾਪਰਿਆ ਹੈ |
ਦਰਅਸਲ, ਬੀਤੇ ਦਿਨ ਮਲੋਟ ’ਚ ਆਰ ਨੇਤ ਦਾ ਅਖਾੜਾ ਚੱਲ ਰਿਹਾ ਸੀ।
ਆਰ ਨੇਤ ਜਦੋਂ ਸਟੇਜ ’ਤੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮੰਨੋਰੰਜਨ ਕਰ ਰਹੇ ਸਨ
ਤਾਂ ਅਚਾਨਕ ਸ਼ਮਿਆਨਾ ਅਤੇ ਲੋਹੇ ਦੇ ਵੱਡੇ-ਵੱਡੇ ਪਿੱਲਰ ਡਿੱਗ ਗਏ |
ਹਾਦਸੇ ਤੋਂ ਬਾਅਦ ਪੰਡਾਲ ਚ ਹਫੜਾ ਦਫੜੀ ਮਚ ਗਈ |
ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ |
ਕੁਝ ਵੀਡੀਓਜ਼ ਚ ਇਹ ਨਜ਼ਰ ਆ ਰਿਹਾ ਹੈ ਕਿ ਟੈਂਟ ਵਾਲਿਆਂ ਨੇ ਜੋ ਆਰਜ਼ੀ ਲੋਹੇ ਦੇ ਪਿੱਲਰ ਲਾਕੇ ਸਟੇਜ ਬਣਾਈ ਹੋਈ ਸੀ
ਕੁਝ ਨੌਜਵਾਨ ਉਸ ਲੋਹੇ ਦੇ ਪਿੱਲਰਾਂ ’ਤੇ ਹੀ ਚੜ੍ਹ ਗਏ।
ਜ਼ਿਆਦਾ ਵਜ਼ਨ ਹੋ ਜਾਣ ਕਾਰਨ ਟੈਂਟ ’ਚ ਲੱਗੇ ਪਿੱਲਰ ਡਿੱਗਣ ਲੱਗੇ ਅਤੇ ਉੱਪਰ ਬੈਠੇ ਨੌਜਵਾਨ ਵੀ ਹੇਠਾ ਡਿੱਗ ਪਏ।
ਹਾਲਾਂਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ,
ਪਰ ਮੌਕੇ ’ਤੇ ਕੁਝ ਲੋਕਾਂ ਵਲੋਂ ਇਸ ਹਾਦਸੇ ਨੂੰ ਫ਼ੋਨ ’ਚ ਰਿਕਾਰਡ ਕਰ ਲਿਆ ਗਿਆ,
ਜਿਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Continues below advertisement

JOIN US ON

Telegram