Ludhiana | ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੇ ਗੰਨਮੈਨ 'ਤੇ ਡਿਗੀ ਗਾਜ਼ - ਸਸਪੈਂਡ
Ludhiana | ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੇ ਗੰਨਮੈਨ 'ਤੇ ਡਿਗੀ ਗਾਜ਼ - ਸਸਪੈਂਡ
ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦੇ ਗੰਨਮੈਨ 'ਤੇ ਡਿਗੀ ਗਾਜ਼ - ਸਸਪੈਂਡ
ਸ਼ਿਵ ਸੈਨਾ ਆਗੂ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ
ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਗੰਨਮੈਨ ਸਸਪੈਂਡ
ਸੰਦੀਪ ਥਾਪਰ ਦਾ ਗੰਨਮੈਨ ਸੁਖਵੰਤ ਸਿੰਘ ਸਸਪੈਂਡ
ਨਿਹੰਗਾਂ ਨੇ ਹਮਲੇ ਦੌਰਾਨ ਖੋਹੀ ਸੀ ਗੰਨ
2 ਮੁਲਜ਼ਮ ਗ੍ਰਿਫ਼ਤਾਰ - ਤੀਜੇ ਦੀ ਭਾਲ
ਲੁਧਿਆਣਾ ਚ ਸ਼ਿਵ ਸੈਨਾ ਆਗੂ ਤੇ ਹਮਲਾ ਕਰਨ ਵਾਲੇ 2 ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ |
ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ |
ਮੁਲਜ਼ਮਾਂ ਦੀ ਪਹਿਚਾਣ ਸਿੰਘ ਵਜੋਂ ਹੋਈ ਹੈ |
ਮੁਲਜ਼ਮਾਂ ਦੀ ਗਿਰਫਤਾਰੀ ਲਈ ਲੁਧਿਆਣਾ-ਖੰਨਾ ਤੇ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵਲੋਂ ਜੁਆਇੰਟ ਅਪ੍ਰੇਸ਼ਨ ਚਲਾਇਆ ਗਿਆ |
ਮੁਲਜ਼ਮਾਂ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੋਲੋਂ ਕਾਬੂ ਕਰ ਲਿਆ ਗਿਆ
ਤੇ ਇਨ੍ਹਾਂ ਕੋਲੋਂ ਸ਼ਿਵ ਸੈਨਾ ਆਗੂ ਦਾ ਸਕੂਟਰ ਵੀ ਬਰਾਮਦ ਕਰ ਲਿਆ ਗਿਆ |
ਜ਼ਿਕਰ ਏ ਖਾਸ ਹੈ 5 ਜੁਲਾਈ 2024
ਨੂੰ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ |
ਨਿਹੰਗ ਸਿੰਘਾਂ ਨੇ ਸੜਕ ਦੇ ਵਿਚਕਾਰ ਸ਼ਿਵ ਸੈਨਾ ਲੀਡਰ 'ਤੇ ਤਲਵਾਰਾਂ ਨਾਲ ਹਮਲਾ ਕੀਤਾ
ਇਹ ਸਾਰੀ ਵਾਰਦਾਤ CCTV ਚ ਕੈਦ ਹੋਈ ਹੈ |
CCTV ਫੁਟੇਜ਼ ਚ ਹਮਲਾਵਰ ਸਿੰਘ ਸੰਦੀਪ ਥਾਪਰ ਦੇ ਸਿੱਧੀਆਂ ਤਲਵਾਰਾਂ ਮਾਰਦੇ ਨਜ਼ਰ ਆ ਰਹੇ ਹਨ
ਹਮਲੇ ਤੋਂ ਬਾਅਦ ਨਿਹੰਗ ਸ਼ਿਵ ਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ
ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਗਿਆ। ਜਿਥੇ ਉਸਦੀ ਹਾਲਤ ਸਥਿਰ ਹੈ |