ਸੋਡਾ ਫੈਕਟਰੀ ਮਾਲਕ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਗੋਲੀਆਂ
ਸੋਡਾ ਫੈਕਟਰੀ ਮਾਲਕ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਗੋਲੀਆਂ
ਅੰਮ੍ਰਿਤਸਰ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ। ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਹੇ ਹਨ। ਅਮਨ ਕਾਨੂੰਨ ਦੀ ਬਹੁਤ ਹੀ ਮਾੜੀ ਸਥਿਤੀ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਚਲਦੇ ਅੱਜ ਸੁੰਦਰ ਨਗਰ ਇਲਾਕੇ ਦੇਰ ਰਾਤ 2 ਵਜੇ ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦੇ ਕਰੀਬ ਨੌਜਵਾਨਾਂ ਵੱਲੋਂ ਗਲੀ ਵਿੱਚ ਦਾਖਿਲ ਹੋ ਗਏ ਅਤੇ ਦੋ ਨੌਜਵਾਨਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਤੇ ਮੁੜ ਕੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਦੱਸ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਜਸਦੀਪ ਸਿੰਘ ਉਰਫ ਸਾਜਨ ਨੇ ਦੱਸਿਆ ਕਿ ਉਹ ਸੁੰਦਰ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਦੇ ਰਾਹ 2 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਬਾਹਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨਾਂ ਦੀ ਫਿਲਹਾਲ ਪਹਿਚਾਣ ਨਹੀਂ ਹੋ ਸਕੀ ਪਰ ਗੋਲੀਆਂ ਚਲਾਉਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉੱਥੇ ਅਸੀਂ ਪੀੜਿਤ ਨੇ ਦੱਸਿਆ ਕਿ ਅੱਜ ਤੋਂ ਛੇ ਮਹੀਨੇ ਪਹਿਲੋਂ ਉਸ ਨੂੰ ਇੱਕ ਧਮਕੀ ਭਰੀ ਕਾਲ ਆਈ ਸੀ ਜੋ ਉਸਦੇ ਦੋਸਤਾਂ ਦੇ ਰਾਹੀਂ ਉਸ ਨੂੰ ਪਤਾ ਲੱਗਾ ਤੇ ਅੱਜ ਦੇਰ ਰਾਤ ਉਸ ਦੇ ਘਰ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ ਹਨ। ਉਸ ਦਾ ਕਹਿਣਾ ਹੈ ਕਿ ਉਹ ਉਹ ਸੋਡਾ ਬਣਾਉਣ ਦਾ ਕੰਮ ਕਰਦਾ ਹੈ ਤੇ ਉਸਦੀ ਫੈਕਟਰੀ ਹੈ ਤੇ ਉਹਦੇ ਛੋਟੇ ਛੋਟੇ ਬੱਚੇ ਹਨ ਉਸ ਦਾ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਵੀ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਹੈ ਉੱਥੇ ਹੀ ਪੀੜਿਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ