Sangrur By Election 2022: ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿੱਠੀ ਹੋਈ ਵਾਇਰਲ
ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਸਿਮਰਨਜੀਤ ਮਾਨ ਦੀ ਚਿੱਠੀ ਹੋਈ ਵਾਇਰਲ
ਸਿਮਰਨਜੀਤ ਮਾਨ ਨੇ ਚਿੱਠੀ ਨੂੰ ਅਕਾਲੀ ਦਲ ਦੀ ਕੋਝੀ ਚਾਲ ਦੱਸਿਆ
ਚਿੱਠੀ ਵਿੱਚ ਅਕਾਲੀ ਦਲ ਦੀ ਉਮੀਦਵਾਰ ਦੇ ਹੱਕ 'ਚ ਚੋਣਾਂ ਨਾ ਲੜਨ ਦੀ ਗੱਲ
ਸਿਮਰਨਜੀਤ ਸਿੰਘ ਮਾਨ ਨੇ ਉਨਾਂ ਦੇ ਨਾਂਅ ਤੋਂ ਸੋਸ਼ਲ ਮੀਡੀਆ ਤੇ ਜਾਰੀ ਚਿੱਠੀ ਨੂੰ ਇਸ ਚਿੱਠੀ 'ਚ ਮਾਨ ਵੱਲੋਂ ਅਕਾਲੀ ਉਮੀਦਲਾਰ ਕਮਲਦੀਪ ਕੌਰ ਦੇ ਹੱਕ 'ਚ ਆਪਣੇ ਨਾਂਅ ਵਾਪਸ ਲੈਣ ਦਾ ਜ਼ਿਕਰ ਸੀ, ਜਿਸਨੂੰ ਸਿਮਰਨਜੀਤ ਮਾਨ ਨੇ ਫਰਜ਼ੀ ਕਰਾਰ ਦਿੱਤਾ ਹੈ। ਸੰਗਰੂਰ ਜ਼ਿਮਨੀ ਚੋਣ ਲਈ ਸਿਮਰਨਜੀਤ ਮਾਨ ਮੈਦਾਨ 'ਚ ਨਿਤਰੇ ਹਨ। ਦੱਸ ਦਈਏ ਕਿ ਵਾਇਰਲ ਵੀਡੀਓ 'ਚ ਅਕਾਲੀ ਦਲ ਵੱਲੋਂ ਲਗਾਤਾਰ ਮਾਨ ਨੂੰ ਆਪਣ ਨਾਂਅ ਵਾਪਸ ਲੈਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਵੋਟਿੰਗ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਿਮਰਨਜੀਤ ਮਾਨ ਦੀ ਹਸਤਾਖਰ ਕੀਤੀ ਹੋਈ ਇੱਕ ਚਿੱਠੀ ਵਾਇਰਲ ਹੋਈ ਜਿਸ 'ਚ ਕਮਲਦੀਪ ਕੌਰ ਦੇ ਹੱਕ ਉਨ੍ਹਾਂ ਆਪਣੇ ਵੱਲੋਂ ਆਪਣਾ ਨਾਂਅ ਵਾਪਸ ਲੈਣ ਦਾ ਜ਼ਿਕਰ ਹੈ, ਪਰ ਇਸ ਚਿੱਠੀ ਨੂੰ ਹੁਣ ਸਿਮਰਨਜੀਤ ਮਾਨ ਨੇ ਅਕਾਲੀ ਦਲ ਦੀ ਸਾਜ਼ਿਸ਼ ਕਰਾਰ ਦਿੰਦਿਆਂ ਇਸ ਨੂੰ ਫਰਜ਼ੀ ਦੱਸਿਆ ਹੈ।