Sri Khadur Sahib: ਪੰਜਾਬੀਓ ਧੋਖੇ ਤੋਂ ਬਚੋ ਦੋ ਵਾਰ ਧੋਖਾ ਖਾ ਗਏ ਹੋ ਹੁਣ ਦੋਬਾਰਾ ਨਾ ਧੋਖਾ ਖਾਇਓ-ਵਿਰਸਾ ਸਿੰਘ ਵਲਟੋਹਾ

Continues below advertisement
ਅਸ਼ਰਫ ਢੁੱਡੀ ਦੀ ਰਿਪੋਰਟ 
 
ਸ਼੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਨਾਲ ABP ਸਾਂਝਾ ਦੀ ਵਿਸ਼ੇਸ਼ ਗੱਲਬਾਤ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਚੋਣ ਪ੍ਰਚਾਰ ਦੇ ਵਿੱਚ ਵੱਡਾ ਹੁੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ । ਤਪਦੀ ਗਰਮੀ ਦੇ ਵਿੱਚ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਪਹੁੰਚ ਰਹੇ ਨੇ । ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ ਹੈ। ਮੈਂ ਪੰਜਾਬ ਦੇ ਹਰ ਮੁੱਦੇ ਨੂੰ ਨਿਡਰਤਾ ਦੇ ਨਾਲ ਚੁੱਕਦਾ ਹਾਂ। 
 
ਸ਼੍ਰੀ ਖਡੂਰ ਸਾਹਿਬ ਦਾ ਚੋਣ ਮੈਦਾਨ ਭਖਿਆ ਹੋਇਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵੱਡੀ ਜਿੱਤ ਮੈਨੂੰ ਦੇਣਗੇ। ਲੋਕ ਸਭਾ ਦੇ ਵਿੱਚ ਮੁੱਖ ਤੌਰ ਤੇ ਜੋ ਮੈਂ ਮੁੱਦੇ ਰੱਖਾਂਗਾ, ਉਹਨਾਂ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਪਹਿਲਾ ਹੋਵੇਗਾ ਅਤੇ ਦੂਜਾ ਮੁੱਦਾ ਜੋ ਹੋਵੇਗਾ ਉਹ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜੇ ਹੋਇਆ ਮੁੱਦਾ ਹੋਵੇਗਾ। ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਲੋਕ ਭਲਾਈ ਦੇ ਲਈ ਕੀਤੀਆਂ ਜਾਂਦੀਆਂ ਨੇ ਉਹ ਪੰਜਾਬ ਦੇ ਲੋਕਾਂ ਤੱਕ ਪੂਰੇ ਤਰੀਕੇ ਦੇ ਨਾਲ ਪਹੁੰਚਣ ਇਹ ਮੇਰਾ ਪਹਿਲਾ ਕੰਮ ਹੋਵੇਗਾ।
 
ਪੰਥ ਪੰਜਾਬ ਹੈ ਤੇ ਪੰਜਾਬ ਪੰਥ ਹੈ। ਸਾਨੂੰ ਸਭ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਪੰਜਾਬ ਖੁਸ਼ਹਾਲ ਹੋਵੇ, ਇੱਥੇ ਅਮਨ ਸ਼ਾਂਤੀ ਹੋਵੇ, ਭਾਈਚਾਰਕ ਸਾਂਝ ਹੋਵੇ, ਜਦੋਂ ਪੰਜਾਬ ਮਜਬੂਤ ਹੋਵੇਗਾ ਤਾਂ ਫਿਰ ਪੰਥ ਵੀ ਮਜਬੂਤ ਹੋਵੇਗਾ।  ਸਾਰੇ ਪੰਜਾਬੀਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੰਥ ਕਿਸੇ ਵਿਸ਼ੇਸ਼ ਇੱਕ ਧਰਮ ਦਾ ਨਹੀਂ ਹੈ।  ਇਹ ਸਾਡੀ ਇੱਕ ਵਿਰਾਸਤ ਹੈ, ਜੋ ਸਾਨੂੰ ਇਸ ਕਿੱਤੇ ਵਿੱਚ ਸਾਨੂੰ ਸਾਡੇ ਵੱਡਿਆਂ ਨੇ ਗੁਰੂ ਸਾਹਿਬਾਨ ਨੇ ਦਿੱਤੀ ਤੇ ਪੰਥ ਦੀ ਬੇਹਤਰੀ ਵਾਸਤੇ ਜੇਕਰ ਪੰਥ ਮਜਬੂਤ ਹੈ ਤਾਂ ਪੰਜਾਬੀ ਮਜ਼ਬੂਤ ਹੈ। 
 
ਭਾਰਤ ਪਾਕਿਸਤਾਨ ਨਾਲ ਵਪਾਰ ਅਟਾਰੀ ਵਾਹਗਾ ਸਰਹੱਦ ਰਾਹੀਂ ਚਲਦਾ ਰਹਾ ਹੈ, ਗੁਜਰਾਤ ਦੀ ਬੰਦਰਗਾਹ ਤੇ ਵਪਾਰ ਹੋ ਰਿਹਾ ਪਰ ਇਥੇ ਪੰਜਾਬ ਵਿੱਚ ਅਟਾਰੀ ਵਾਹਗਾ ਸਰਹੱਦ ਉਤੇ ਬੰਦ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣਾ ਹੈ, ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣਾ ਹੈ। ਸਭ ਤੋਂ ਵੱਡੀ ਜੋ ਸਮੱਸਿਆ ਹੈ ਉਹ ਹੈ ਨਸ਼ਾ, ਜਿਸਨੂੰ ਹੱਲ ਕਰਾਉਣਾ ਬਹੁਤ ਜਰੂਰੀ ਹੈ ਤੇ ਮੈਂ ਇਸ ਨੂੰ ਹੱਲ ਕਰਵਾਊਂਗਾ।
 
ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਜੋ ਪੰਜਾਬ ਦਾ ਹਿੱਸਾ ਹੈ ਉਸ ਮਸਲੇ ਨੂੰ ਵੀ ਚੁੱਕਾਂਗਾ।  ਆਪ ਸਰਕਾਰ ਦਾ ਸਾਲ 2017 ਵਿੱਚ ਇੱਕ ਵਾਰ ਦਾਅ ਲਗ ਗਿਆ ਸੀ, ਪਰ ਉਹ ਦੋਬਾਰਾ ਨਹੀਂ ਲੱਗਣਾ ਜੌ ਅੱਜ ਪੰਜਾਬ ਦੇ ਹਾਲਾਤ ਹਨ । ਆਪ ਸਰਕਾਰ ਨੇ ਦੋ ਸਾਲਾਂ ਵਿੱਚ ਤਿੰਨ ਲੱਖ ਦਾ ਕਰਜ਼ਾ ਚੜ੍ਹ ਗਿਆ ਹੈ। ਆਪ ਸਰਕਾਰ ਨੇ ਕੀਤਾ ਕੁਝ ਨਹੀਂ, ਨਾ ਇਹਨਾਂ ਨੁੰ ਕੋਈ ਸਰਕਾਰ ਚਲਾਉਣ ਦਾ ਤਜਰਬਾ ਹੈ।  
 
 
 
 
 
 

 

 

 

 

Continues below advertisement

JOIN US ON

Telegram