Sri Mukatsar Sahib | ਲੁਧਿਆਣਾ ਤੋਂ ਮੁਕਤਸਰ 4500 ਵਾਲਾ ਟੈਸਟ 600 ਰੁਪਏ 'ਚ ਕਰਨ ਆਏ ਡਾਕਟਰ ਭਜਾਏ

Continues below advertisement

Sri Mukatsar Sahib | ਲੁਧਿਆਣਾ ਤੋਂ ਮੁਕਤਸਰ 4500 ਵਾਲਾ ਟੈਸਟ 600 ਰੁਪਏ 'ਚ ਕਰਨ ਆਏ ਡਾਕਟਰ ਭਜਾਏ 

ਲੁਧਿਆਣਾ ਤੋਂ ਮੁਕਤਸਰ ਸਾਹਿਬ ਕੈਂਪ ਲਗਾਉਣ ਆਏ ਡਾਕਟਰ 
4500 ਵਾਲਾ ਟੈਸਟ 600 ਰੁਪਏ 'ਚ ਕਰਨ ਦਾ ਦਾਅਵਾ 
ਲੋਕਾਂ ਵਲੋਂ ਕੀਤਾ ਗਿਆ ਮੌਕੇ 'ਤੇ ਹੰਗਾਮਾ 
ਡਾਕਟਰ ਕੋਲੋਂ ਲੋਕਾਂ ਦੇ ਪੈਸੇ ਕਰਵਾਏ ਵਾਪਸ 
ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ 

ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੇ ਗੈਸਟ ਹਾਊਸ ਦੀਆਂ ਹਨ 
ਜਿਥੇ ਮੈਡੀਕਲ ਜਾਂਚ ਕੈਂਪ ਦੌਰਾਨ ਹੰਗਾਮਾ ਹੋ ਗਿਆ |
ਦੱਸਿਆ ਜਾ ਰਿਹਾ ਹੈ ਕਿ ਕੈਂਪ ਲਗਾਉਣ 
ਲੁਧਿਆਣਾ ਤੋਂ ਆਏ ਇੱਕ ਪ੍ਰਾਈਵੇਟ ਡਾਕਟਰ ਵੱਲੋਂ 4500 ਰੁਪਏ ਦੀ 
ਕੀਮਤ ਵਾਲਾ ਫਾਈਬਰੋ ਸਕੈਨ ਸਿਰਫ 600 ਵਿੱਚ ਕੀਤਾ ਜਾ ਰਿਹਾ ਸੀ |
ਪਾਸੇ ਐਡਵਾਂਸ ਲਏ ਜਾ ਰਹੇ ਸਨ ਜਿਸਦੀ ਕੋਈ ਪੁਖਤਾ ਪਰਚੀ ਵੀ ਨਹੀਂ ਦਿੱਤੀ ਜਾ ਰਹੀ ਸੀ |
ਤੇ ਟੈਸਟ ਦੀ ਰਿਪੋਰਟ ਵੀ ਦੋ ਤਿੰਨ ਦਿਨਾਂ ਬਾਅਦ ਦੇਣ ਦੀ ਗੱਲ ਕਹੀ ਜਾ ਰਹੀ ਸੀ। ਜਿਸ ਤੋਂ ਕੁਝ ਲੋਕ ਭੜਕ ਉੱਥੇ 

ਉਥੇ ਹੀ ਮਾਮਲਾ ਗਰਮਾਉਂਦਾ ਵੇਖ ਕੈਂਪ ਲਗਾਉਣ ਆਏ ਡਾਕਟਰ ਵਲੋਂ ਲੋਕਾਂ ਦੇ ਪੈਸੇ ਵਾਪਿਸ ਕੀਤੇ ਗਏ |
ਜਿਸਨੇ ਆਪਣੀ ਸਫਾਈ ਚ ਆਖਿਆ ਕਿ ਉਹ ਪ੍ਰਮੋਸ਼ਨਲ ਕੈਂਪਾਂ ਦੇ ਚਲਦੇ ਸਸਤੇ ਟੈਸਟਾਂ ਦੀ ਸੁਵਿਧਾ ਦੇਣ ਆਏ ਸਨ 

ਲੋਕਾਂ ਵਲੋਂ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਗਈ ਸੀ 
ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਸੀਐਚਸੀ ਦੋਦਾ ਵਿੱਚ ਤੈਨਾਤ ਡਾਕਟਰ 
ਵੱਲੋਂ ਸਾਰੇ ਮਾਮਲੇ ਦੀ ਜਾਂਚ ਤੇ ਕਾਰਵਾਈ ਕਰਵਾਉਣ ਦੀ ਗੱਲ ਆਖਿ ਜਾ ਰਹੀ ਹੈ |

Continues below advertisement

JOIN US ON

Telegram