Hoshiarpur News| ਹੁਸ਼ਿਆਰਪੁਰ ਵਾਲਿਆਂ ਨੂੰ ਗੰਦ ਵੇਚ ਰਿਹਾ ਸੀ ਬੇਕਰੀ ਵਾਲਾ - ਦਬੋਚਿਆ

Continues below advertisement

Hoshiarpur News| ਹੁਸ਼ਿਆਰਪੁਰ ਵਾਲਿਆਂ ਨੂੰ ਗੰਦ ਵੇਚ ਰਿਹਾ ਸੀ ਬੇਕਰੀ ਵਾਲਾ - ਦਬੋਚਿਆ

#Punjabnews #Healthdepartment #raid #abplive

ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਹੋਵੇ ਇਸ ਲਈ ਹੁਸ਼ਿਆਰਪੁਰ ਸਿਹਤ ਵਿਭਾਗ ਖ਼ਾਸਾ ਐਕਸ਼ਨ ਮੋਡ ਚ ਹੈ
ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਲਗਾਤਾਰ ਅਜਿਹੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਖਾਣੇ ਦੇ ਨਾਮ ਤੇ ਜ਼ਹਿਰ ਤੇ ਗੰਦ ਪਰੋਸ ਰਹੇ ਹਨ
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨਲੋਈਆਂ ਚੋਕ ਤੋਂ
ਜਿਥੇ ਸਿਹਤ ਅਫਸਰ ਡਾ ਲਖਵੀਰ ਸਿੰਘ ਵਲੋਂ ਬੇਕਰੀ ਦੀ ਦੁਕਾਨ 'ਤੇ ਛਾਪਾ ਮਾਰਿਆ ਗਿਆ
ਇਸ ਦੌਰਾਨ ਦੁਕਾਨ ਦੇ ਹਾਲਾਤ ਵੇਖ ਕੇ ਸਿਹਤ ਵਿਭਾਗ ਦੀ ਟੀਮ ਦੇ ਹੋਸ਼ ਉੜ ਗਏ ।
ਦੁਕਾਨ ਚ ਗੰਦਗੀ ਦਾ ਆਲਮ ਤੇ ਘਟੀਆ ਕੁਆਲਟੀ ਦੇ ਬਿਸਕੀਟ ਤੇ ਹੋਰ ਸਮਾਨ ਵੇਖ ਕੇ
ਸਿਹਤ ਵਿਭਾਗ ਦੀ ਟੀਮ ਦਾ ਪਾਰਾ ਚੜ੍ਹ ਗਿਆ
ਟੀਮ ਵੱਲੋ ਕਰੀਮ ਰੋਲ ਅਤੇ ਫੈਨ ਦਾ ਸੈਪਲ ਲੈ ਕੇ ਘਟੀਆ ਮੈਦਾ ਮੌਕੇ ਤੇ ਨਸ਼ਟ ਕਰਵਾਇਆ ਗਿਆ
ਇੰਨਾ ਹੀ ਨਹੀਂ ਬੇਕਰੀ ਤੇ ਪਿਆ ਸਾਰਾ ਮਾਲ ਜਬਤ ਕਰਕੇ ਸੀਲ ਕਰ ਦਿੱਤਾ ਗਿਆ ਤੇ ਬੇਕਰੀ ਮਾਲਿਕ ਮਹੰਮਦ ਅਸਰਿਫ ਦਾ ਅਨ ਹਾਈਜੀਨ ਦਾ ਚਲਾਣ ਕੱਟਿਆ ਗਿਆ
ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਸਖ਼ਤ ਚਿਤਾਵਨੀ ਤੇ ਐਕਸ਼ਨ ਦੇ ਬਾਵਜ਼ੂਦ ਕੁਝ ਲੋਟੂ ਦੁਕਾਨਦਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ | ਲੇਕਿਨ ਵਿਭਾਗ ਇੰਨਾ ਤੇ ਸ਼ਿਕੰਜਾ ਕੱਸ ਕੇ ਰਹੇਗਾ

Continues below advertisement

JOIN US ON

Telegram