Jajjar Marriage| ਮਾਮੇ ਨੇ ਭਾਣਜੀ ਨੂੰ ਪਾਇਆ 1 ਕਰੋੜ ਦਾ ਸ਼ਗਨ, 500 ਦੇ ਨੋਟਾਂ ਦਾ ਲਾਇਆ ਢੇਰ

Continues below advertisement

Jajjar Marriage| ਮਾਮੇ ਨੇ ਭਾਣਜੀ ਨੂੰ ਪਾਇਆ 1 ਕਰੋੜ ਦਾ ਸ਼ਗਨ, 500 ਦੇ ਨੋਟਾਂ ਦਾ ਲਾਇਆ ਢੇਰ

#Jajjar #Marriage #Haryana #Mamma #Bhat #abpsanjha #abplive

ਪੰਜਾਬ ਤੇ ਹਰਿਆਣਾ ਦੇ ਵਿਆਹਾਂ ਵਿੱਚ ਹੁੰਦਾ ਖ਼ਰਚਾ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਭਾਵੇਂ ਉਹ ਗੱਡੀਆਂ ਦਾ ਲੈਣ ਦੇਣ ਹੋਵੇ, ਜਾਂ ਨਗਦੀ ਹੋਵੇ ਕਈ ਵਾਰ ਤਾਂ ਕੱਢੇ ਗਏ ਫ਼ਾਇਰ ਹੀ ਚਾਰੇ ਪਾਸੇ ਚਰਚਾ ਕਰਵਾ ਦਿੰਦੇ ਹਨ ਪਰ ਹੁਣ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਮਾਮੇ ਨੇ ਆਪਣੀ ਭਾਣਜੀ ਦੇ ਵਿਆਹ ਉੱਤੇ 1 ਕਰੋੜ ਤੋਂ ਵੱਧ ਦਾ ਭਾਤ ਭਰਿਆ ਜੋ ਕਿ ਨੇੜਲੇ ਪਿੰਡਾਂ ਤੇ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਦਰਅਸਲ ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਵਿੱਚ ਸਤਗੁਰਦਾਸ ਦੀ ਧੀ ਸ਼ਿਵਾਨੀ ਤੇ ਸ਼ੀਤਲ ਦਾ ਵਿਆਹ ਸੀ। ਉਨ੍ਹਾਂ ਦਾ ਵਿਆਹ ਪਾਨੀਪਤ ਦੇ ਪਿੰਡ ਬਪੌਲੀ ਵਿੱਚ ਹੋਇਆ ਹੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਭਾਤ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਕੁੜੀਆਂ ਦੇ ਮਾਮੇ ਓਮਪ੍ਰਕਾਸ਼ ਭਾਤ ਲੈ ਕੇ ਪਹੁੰਚੇ,ਮਾਮੇ ਨੇ ਜਦੋਂ ਭਾਤ ਦੀ ਰਸਮ ਵਿੱਚ 500-500 ਦੀਆਂ ਨੋਟਾਂ ਦੀਆਂ ਗੁੱਟੀਆਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਸਮਾਗਮ ਵਿੱਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਓਮ ਪ੍ਰਕਾਸ਼ ਨੇ ਆਪਣੀਆਂ ਦੋਵਾਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਦੀ ਨਗਦੀ, 15 ਤੋਲੇ ਸੋਨਾ ਤੇ ਅੱਧਾ ਕਿੱਲੋ ਚਾਂਦੀ ਸ਼ਗਨ ਦੇ ਤੌਰ ਉੱਤੇ ਦਿੱਤੀ। ਇਸ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

Continues below advertisement

JOIN US ON

Telegram