ਕਿਸਾਨਾਂ ਦੇ ਹੋਕੇ ‘ਤੇ ਹਿਮਾਇਤ ‘ਚ ਡਟੇ ਪਿੰਡ

Continues below advertisement

ਬੂਹਿਆਂ ਬਾਹਰ ਰਾਸ਼ਨ ਲੈ ਖੜੀਆਂ ਬੀਬੀਆ ਦੀ ਜ਼ੁਬਾਨ ‘ਤੇ ਤਲਖ਼ ਬੋਲ…ਇਹ ਭਖਦੀ ਲੋਕ ਲਹਿਰ ਹੈ …ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਜੋ ਕਿਸਾਨਾਂ ਨੂੰ ਕਿਸੇ ਕੀਮਤ ਤੇ ਕਬੂਲ ਨਹੀਂ…ਸੰਘਰਸ਼ ਦੇ ਕੰਢਿਆਂ ਵਾਲਾ ਇਹ ਪੈਂਡਾ ਲੰਬਾ ਇਸੇ ਲਈ ਤਿਆਰੀ ਵੀ ਪੁਖ਼ਤਾ..ਧਰਨਿਆਂ ਤੇ ਡਟੇ ਕਿਸਾਨਾਂ ਤੱਕ ਵੇਲੇ ਸਿਰ ਰੋਟੀ ਉਪੜੇ ਇਸ ਲਈ ਜੰਗੀ ਪੱਧਰ ਤੇ ਪਿੰਡਾਂ ਦੇ ਪਿੰਡ ਲਾਮਬੰਦ ਹੋਏ ਨੇ…ਤਸਵੀਰਾਂ ਬਰਨਾਲਾ ਦੇ ਪਿੰਡ ਕੁਰੜ ,ਛਾਪਾ ਮਹਿਲ ਕਲਾਂ ਦੀਆਂ ਨੇ.. ਤਜਰਬੇਕਾਰ ਬਜ਼ੁਰਗਾਂ ਅਤੇ ਜਜ਼ਬੇ ਨਾਲ ਲਬਰੇਜ਼ ਜਵਾਨਾਂ ਦੇ ਸੁਰ ਇੱਕੋ ਜਿਹੇ ਨੇ…ਸੰਘਰਸ਼ੀ ਅਖਾੜੇ ਚ ਪਹਿਲੀ ਵਾਰ ਨਿਤਰੇ ਨੌਜਵਾਨਾਂ ਦਾ ਜੋਸ਼ ਦੇਖਦੇ ਹੀ ਬਣਦਾ..ਨਸ਼ਿਆਂ ਚ ਮਧੋਲੀ ਪੰਜਾਬ ਦੀ ਜਵਾਨੀ ਚ ਉਭਰੇ ਇਹ ਰੰਗ ਤੇ ਰੋਹ ਦੀ ਤੜ ਦੇਖਣ ਵਾਲੀ

Continues below advertisement

JOIN US ON

Telegram