Sexual Harrasment Case: ਸੰਦੀਪ ਸਿੰਘ ਕੋਲੋਂ ਸਾਢੇ 7 ਘੰਟੇ ਪੁੱਛਗਿੱਛ, 2 ਫ਼ੋਨ ਕੀਤੇ ਸੀਜ਼,ਪੁਲਿਸ ਨੇ FIR 'ਚ ਜੋੜੀ ਨਵੀਂ ਧਾਰਾ
Sexual Harrasment Case: ਸੰਦੀਪ ਸਿੰਘ ਕੋਲੋਂ ਸਾਢੇ 7 ਘੰਟੇ ਪੁੱਛਗਿੱਛ, 2 ਫ਼ੋਨ ਕੀਤੇ ਸੀਜ਼,ਪੁਲਿਸ ਨੇ FIR 'ਚ ਜੋੜੀ ਨਵੀਂ ਧਾਰਾ
#haryana #minster #sandeepsingh #sexualharassment #abpsanjha
Sandeep Singh Sexual Harrasment Case: ਹਰਿਆਣਾ ਸਰਕਾਰ 'ਚ ਮੰਤਰੀ ਰਹਿ ਚੁੱਕੇ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਘੱਟ ਹੋਣ ਦੀ ਬਜਾਏ ਵਧਦੀਆਂ ਨਜ਼ਰ ਆ ਰਹੀਆਂ ਹਨ। ਪਹਿਲਾਂ ਉਸਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਖੇਡ ਮੰਤਰੀ ਦਾ ਅਹੁਦਾ ਗੁਆਉਣਾ ਪਿਆ ਅਤੇ ਹੁਣ ਹਰਿਆਣਾ ਪੁਲਿਸ ਨੇ ਉਸਦੇ ਖਿਲਾਫ ਦਰਜ ਐਫਆਈਆਰ ਵਿੱਚ ਇੱਕ ਨਵੀਂ ਧਾਰਾ ਜੋੜ ਦਿੱਤੀ ਹੈ। ਇਹ ਧਾਰਾ ਗੈਰ-ਜ਼ਮਾਨਤੀ ਹੈ। ਇਸ ਤੋਂ ਪਹਿਲਾਂ ਖੇਡ ਮੰਤਰੀ ਸੰਦੀਪ ਸਿੰਘ ਨੇ ਐਫਆਈਆਰ ਦਰਜ ਹੋਣ ਤੋਂ ਬਾਅਦ 1 ਜਨਵਰੀ 2023 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਮੇਰੇ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।
ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਉਸ ਵਿਰੁੱਧ ਦਰਜ ਕੇਸ ਵਿੱਚ ਆਈਪੀਸੀ ਦੀ ਇੱਕ ਨਵੀਂ ਧਾਰਾ ਜੋੜ ਦਿੱਤੀ ਹੈ। ਪੀੜਤ ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬਾਂਸਲ ਦਾ ਕਹਿਣਾ ਹੈ ਕਿ ਪੁਲਿਸ ਪੀੜਤਾ ਦੇ ਉਹ ਕੱਪੜੇ ਲੈ ਗਈ ਹੈ ਜੋ ਉਸ ਨੇ ਘਟਨਾ ਵਾਲੇ ਦਿਨ ਪਹਿਨੇ ਸਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਐਫਆਈਆਰ ਵਿੱਚ ਧਾਰਾ 509 ਵੀ ਜੋੜ ਦਿੱਤੀ ਗਈ ਹੈ।
ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ
ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਸੰਦੀਪ ਸਿੰਘ ਨੇ ਝੂਠੇ ਦੋਸ਼ ਲਗਾ ਕੇ ਮਹਿਲਾ ਕੋਚ ਦਾ ਅਕਸ ਖਰਾਬ ਕਰਨ ਦੀ ਸ਼ਿਕਾਇਤ ਵੀ ਕੀਤੀ ਸੀ। ਉਸ ਦੀ ਸ਼ਿਕਾਇਤ ਦੀ ਜਾਂਚ ਲਈ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਦੂਜੇ ਪਾਸੇ ਪੀੜਤ ਨੇ ਦੋਸ਼ ਲਾਇਆ ਸੀ ਕਿ ਸੰਦੀਪ ਸਿੰਘ ਦੇ ਖੇਡ ਮੰਤਰੀ ਹੁੰਦਿਆਂ ਇਸ ਮਾਮਲੇ ਦੀ ਜਾਂਚ ਨਿਰਪੱਖ ਨਹੀਂ ਹੋ ਸਕੀ। ਅਜਿਹੇ 'ਚ ਸੰਦੀਪ ਸਿੰਘ ਨੇ ਕਿਹਾ ਸੀ ਕਿ ਉਹ ਆਪਣਾ ਖੇਡ ਵਿਭਾਗ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਨੂੰ ਸੌਂਪ ਰਹੇ ਹਨ।
ਐਫਆਈਆਰ ਵਿੱਚ ਧਾਰਾ 509 ਕੀ ਹੈ?
ਭਾਰਤੀ ਦੰਡਾਵਲੀ ਦੀ ਧਾਰਾ 509 ਦੇ ਅਨੁਸਾਰ, ਜੋ ਕੋਈ ਵੀ ਔਰਤ ਦੀ ਮਰਿਆਦਾ ਦਾ ਅਪਮਾਨ ਕਰਨ ਦੇ ਇਰਾਦੇ ਨਾਲ, ਕੋਈ ਸ਼ਬਦ ਬੋਲਦਾ ਹੈ ਜਾਂ ਪ੍ਰਦਰਸ਼ਨ ਕਰਦਾ ਹੈ ਜਾਂ ਕੋਈ ਸੰਕੇਤ ਕਰਦਾ ਹੈ, ਉਸ ਨੂੰ ਤਿੰਨ ਸਾਲ ਤੱਕ ਦੀ ਮਿਆਦ ਦੀ ਸਾਧਾਰਨ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਰਿਆਣਾ ਦੀ ਇੱਕ ਜੂਨੀਅਰ ਮਹਿਲਾ ਅਥਲੈਟਿਕਸ ਕੋਚ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਉਸ ਨੂੰ ਬੰਧਕ ਬਣਾਉਣ, ਜਿਨਸੀ ਸ਼ੋਸ਼ਣ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਚੰਡੀਗੜ੍ਹ ਪੁਲਿਸ ਨੇ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।
Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...