Canada ਕੋਰੋਨਾ ਦੀ AstraZeneca vaccine ਦੀਆਂ 13.6 ਮਿਲੀਅਨ ਖੁਰਾਕਾਂ ਸੁੱਟੇਗਾ
Continues below advertisement
ਕੈਨੇਡਾ ਸਰਕਾਰ ਨੇ Oxford-AstraZeneca vaccine ਦੀ ਲੱਖਾਂ ਡੋਜ਼ ਸੁੱਟਣ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ 13.6 ਮਿਲੀਅਨ ਵੈਕਸੀਨ ਡੋਜ਼ ਸੁੱਟੀ ਜਾਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਵੈਕਸੀਨ (Corona Vaccine) ਦੀ ਖਰੀਦ ਨਾ ਹੋਣ ਕਰਕੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ। ਓਕਸਫੋਰਡ- ਐਸਟ੍ਰਾਜੇਨੇਕਾ ਵੈਕਸੀਨ ਦਾ ਨਾ ਕੈਨੇਡਾ 'ਚ ਇਸਤੇਮਾਲ ਹੋ ਰਿਹਾ ਅਤੇ ਨਾ ਹੀ ਵਿਦੇਸ਼ਾਂ 'ਚ ਇਸ ਦੀ ਖਰੀਦ ਹੋ ਰਹੀ ਹੈ। ਜਿਸਨੂੰ ਦੇਖਦੇ ਹੋਏ ਕੈਨੇਡਾ ਨੇ 13.6 ਮਿਲੀਅਨ ਡੋਜ਼ ਸੁੱਟਣ ਦਾ ਫੈਸਲਾ ਲਿਆ। ਦਰਅਸਲ ਕੈਨੇਡਾ ਸਰਕਾਰ (Canada Government) ਨੇ ਸਾਲ 2020 ਚ ਐਸਟ੍ਰਾਜੇਨੇਕਾ ਨਾਲ 20 ਮਿਲੀਅਨ ਡੋਜ਼ ਖਰੀਦਣ ਦਾ ਕ੍ਰਾਂਟ੍ਰੈਕਸ ਸਾਈਨ ਕੀਤਾ ਸੀ, ਪਰ ਐਸਟ੍ਰਾਜੇਨੇਕਾ ਦੇ ਇਸਤੇਮਾਲ ਨਾਲ ਬਲੱਡ ਕਲੋਟ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਇਸਦੀ ਡਿਮਾਂਡ ਘੱਟ ਗਈ। ਜਿਸ ਕਾਰਨ 13.6 ਮਿਲੀਅਨ ਡੋਜ਼ ਐਕਸਪਾਇਰ ਹੋ ਗਈਆਂ। ਜਿਸ ਕਾਰਨ ਉਨਾਂ ਵੈਕਸੀਨ ਨੂੰ ਸੁੱਟਣਾ ਪੈ ਰਿਹਾ।
Continues below advertisement
Tags :
COVID-19 Vaccine Covid-19 Health News Moderna Pfizer-BioNTech COVID-19 Vaccine MRNA Vaccine Cacanada