ਚੀਨੀ ਰਾਜਦੂਤ ਦੀ ਤਾਇਵਾਨ ਨੂੰ ਲੈ ਕੇ ਬ੍ਰਿਟੇਨ ਨੂੰ ਚੇਤਾਵਨੀ

Continues below advertisement

China Warns Britain on Taiwan Issue: ਚੀਨੀ ਰਾਜਦੂਤ ਨੇ ਇਕ ਵਾਰ ਫਿਰ ਬ੍ਰਿਟੇਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਕਦਮਾਂ 'ਤੇ ਚੱਲਦਿਆਂ ਤਾਈਵਾਨ 'ਤੇ ਲਾਲ ਲਕੀਰ ਨੂੰ ਪਾਰ ਨਾ ਕਰੇ। ਚੀਨੀ ਰਾਜਦੂਤ ਨੇ ਬ੍ਰਿਟੇਨ ਨੂੰ ਕਿਹਾ ਹੈ ਕਿ ਜੇਕਰ ਉਹ ਤਾਇਵਾਨ ਦੇ ਮਾਮਲੇ 'ਚ ਰੇਖਾ ਪਾਰ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦਰਅਸਲ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਹਾਲ ਹੀ 'ਚ ਤਾਇਵਾਨ 'ਤੇ ਟਿੱਪਣੀ ਕੀਤੀ ਸੀ। ਬ੍ਰਿਟੇਨ 'ਚ ਪ੍ਰਧਾਨ ਮੰਤਰੀ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਹੀ ਲਿਜ਼ ਟਰਸ ਨੇ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹਨ। ਇਸ ਦਾ ਵਿਰੋਧ ਕਰਦੇ ਹੋਏ ਬ੍ਰਿਟੇਨ 'ਚ ਚੀਨ ਦੇ ਰਾਜਦੂਤ ਜ਼ੇਂਗ ਜ਼ੇਗੁਆਂਗ ਨੇ ਬ੍ਰਿਟੇਨ ਨੂੰ ਇਸ ਮਾਮਲੇ 'ਚ ਦਖਲ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। 

Continues below advertisement

JOIN US ON

Telegram