ਅਮਰੀਕੀ ਸਿਆਸਤ ਦੇ ਰੰਗ, ਕਲਾ ਦੇ ਸੰਗ

Continues below advertisement
ਅੰਮ੍ਰਿਤਸਰ ਦੇ ਇੱਕ ਚਿੱਤਰਕਾਰ ਨੇ ਹਾਲਹੀ 'ਚ ਚੁਣੇ ਗਏ 46ਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਤਸਵੀਰ ਆਪਣੇ ਇੱਕ ਕੌਲਾਜ  ਵਿੱਚ ਸ਼ਾਮਲ ਕੀਤੀ ਹੈ। ਇਸ ਕੌਲਾਜ ਵਿੱਚ ਅਮਰੀਕਾ ਦੇ 230 ਸਾਲਾਂ ਦੇ ਇਤਹਾਸ ਦੌਰਾਨ ਰਹੇ ਸਾਰੇ ਰਾਸ਼ਟਰਪਤੀਆਂ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ। ਅੰਮ੍ਰਿਤਸਰ ਦੇ ਜਗਜੋਤ ਸਿੰਘ ਰੂਬਲ ਨੇ ਬਾਇਡੇਨ ਦੀ ਤਸਵੀਰ ਨੂੰ ਆਪਣੀ ਪੇਂਟਿੰਗ ਵਿੱਚ ਸ਼ਾਮਲ ਕੀਤਾ ਹੈ ਜੋ ਸ਼ਨੀਵਾਰ ਨੂੰ ਹੀ ਰਾਸ਼ਟਰਪਤੀ ਚੁਣੇ ਗਏ ਹਨ। ਇਸ ਵਿਸ਼ਾਲ ਪੇਂਟਿੰਗ ਵਿੱਚ ਰੂਬਲ ਨੇ ਜੌਰਜ ਵਾਸ਼ਿੰਗਟਨ ਤੋਂ ਲੈ ਕੇ ਜੋਅ ਬਾਇਡੇਨ ਦੀ ਤਸਵੀਰ ਨੂੰ ਸ਼ਾਮਲ ਕੀਤਾ ਹੈ।
 
Continues below advertisement

JOIN US ON

Telegram