CWG 2022: ਪੰਜਾਬੀ ਪ੍ਰਫਾਰਮੈਂਸ ਨੇ ਕਲੋਜ਼ਿੰਗ ਸੈਰਮਨੀ 'ਚ ਬੰਨ੍ਹਿਆ ਸਮਾਂ

Continues below advertisement

ਭਾਰਤੀ ਓਲੰਪਿਕ ਸੰਘ (IOA) ਨੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ (Achanta Sharath Kamal) ਅਤੇ ਮੁੱਕੇਬਾਜ਼ ਨਿਖਤ ਜ਼ਰੀਨ (boxer Nikhat Zareen) ਨੂੰ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ (Birmingham 2022 Commonwealth Games) ਦੇ ਸਮਾਪਤੀ ਸਮਾਰੋਹ ਲਈ ਭਾਰਤ ਦੇ ਝੰਡਾਬਰਦਾਰ ਵਜੋਂ ਚੁਣਿਆ ਹੈ। ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਲੀਏ ਅਲੈਗਜ਼ੈਂਡਰ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 877 ਤਗਮੇ ਵੰਡੇ ਗਏ ਸਨ। ਇਸ ਵਿੱਚ 5000 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਜ਼ੋਰਦਾਰ ਭੰਗੜਾ ਕੀਤਾ ਗਿਆ। ਬ੍ਰਿਟਿਸ਼ ਬੈਂਡ ਤੋਂ ਬਾਅਦ ਪੰਜਾਬੀ ਸੰਗੀਤ ਨੇ ਸਮਾਂ ਬੰਨ੍ਹ ਦਿੱਤਾ।

Continues below advertisement

JOIN US ON

Telegram