Asia Cup 2022: ਪਾਕਿ ਨਾਲ ਸਾਹਮਣੇ ਲਈ ਕਿੰਗ ਕੋਹਲੀ ਦੀ ਵਾਪਸੀ ਨਾਲ ਟੀਮ ਇੰਡੀਆ ਦਾ ਐਲਾਨ
Continues below advertisement
IND vs PAK Asia Cup 2022: ਬੀਸੀਸੀਆਈ (BCCI) ਨੇ ਸੋਮਵਾਰ ਨੂੰ ਏਸ਼ੀਆ ਕੱਪ 2022 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਟੀਮ ਦੀ ਅਗਵਾਈ 'ਹਿਟਮੈਨ' ਰੋਹਿਤ ਸ਼ਰਮਾ (Rohit Sharma) ਕਰਨਗੇ ਜਦਕਿ ਕੇਐੱਲ ਰਾਹੁਲ ਉਪ ਕਪਤਾਨ ਹੋਣਗੇ। ਰਾਹੁਲ ਕੋਰੋਨਾ ਦੀ ਪਕੜ ਕਾਰਨ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਨਹੀਂ ਖੇਡ ਸਕੇ ਸਨ। ਉਹ ਹਰਨੀਆ ਦੀ ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਟੀਮ 'ਚ ਵਾਪਸੀ ਕੀਤੀ ਹੈ। ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਤੱਕ ਦੁਬਈ ਅਤੇ ਸ਼ਾਰਜਾਹ ਵਿੱਚ ਹੋਵੇਗਾ। ਰਾਹੁਲ ਤੋਂ ਇਲਾਵਾ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਵੀ ਵਾਪਸੀ ਕੀਤੀ ਹੈ। ਕੋਹਲੀ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਉਸ ਨੇ ਪਿਛਲੇ ਮਹੀਨੇ ਇੰਗਲੈਂਡ ਖਿਲਾਫ ਆਖਰੀ ਮੈਚ ਖੇਡਿਆ ਸੀ। ਕੋਹਲੀ ਨੇ 17 ਜੁਲਾਈ ਨੂੰ ਇੰਗਲੈਂਡ ਦੇ ਖਿਲਾਫ ਵਨਡੇ ਵਿੱਚ 22 ਗੇਂਦਾਂ ਵਿੱਚ 17 ਦੌੜਾਂ ਬਣਾਈਆਂ ਸਨ। ਉਹ ਲੰਬੇ ਸਮੇਂ ਤੋਂ ਵੱਡੀਆਂ ਪਾਰੀਆਂ ਖੇਡਣ ਲਈ ਜੂਝ ਰਹੇ ਹਨ।
Continues below advertisement
Tags :
Virat Kohli Bcci KL Rahul Indian Cricket Team Punjabi News Jasprit Bumrah Cricket News Abp Sanjha Asia Cup 2022 Sports News In Punjabi IND Vs PAK Asia Cup 2022