ਭਾਰਤ ਕਰ ਸਕਦੈ Asia Cup ਦੀ ਮੇਜ਼ਬਾਨੀ, ਸ਼੍ਰੀਲੰਕਾ ਕ੍ਰਿਕਟ ਬੋਰਡ ਨਾਲ ਹੋ ਰਹੀ ਗੱਲਬਾਤ
Continues below advertisement
Asia Cup In Sri Lanka: ਸ੍ਰੀਲੰਕਾ ਵਿੱਚ ਸਿਆਸੀ ਅਸਥਿਰਤਾ ਜਾਰੀ ਹੈ। ਦੇਸ਼ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ (Gotabaya Rajapakse) ਦੇਸ਼ ਛੱਡ ਕੇ ਭੱਜ ਗਏ ਹਨ। ਹਾਲਾਂਕਿ, ਹੁਣ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ, ਪਰ ਸਥਿਤੀ ਦਾ ਕ੍ਰਿਕਟ 'ਤੇ ਵੀ ਅਸਰ ਪੈ ਰਿਹਾ ਹੈ। ਦਰਅਸਲ, ਇਸ ਸਾਲ ਏਸ਼ੀਆ ਕੱਪ ਸ਼੍ਰੀਲੰਕਾ ਵਿੱਚ ਪ੍ਰਸਤਾਵਿਤ ਹੈ, ਪਰ ਸਥਿਤੀ ਦੇ ਮੱਦੇਨਜ਼ਰ, ਇਹ ਖ਼ਤਰੇ ਵਿੱਚ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਖਰਾਬ ਹਾਲਾਤ ਕਾਰਨ ਇਹ ਟੂਰਨਾਮੈਂਟ ਕਿਸੇ ਹੋਰ ਦੇਸ਼ 'ਚ ਕਰਵਾਇਆ ਜਾ ਸਕਦਾ ਹੈ। ਹਾਲਾਂਕਿ ਸ਼੍ਰੀਲੰਕਾ ਕ੍ਰਿਕਟ ਬੋਰਡ (Sri Lankan Cricket Board) ਸੰਯੁਕਤ ਅਰਬ ਅਮੀਰਾਤ ਨਾਲ ਗੱਲਬਾਤ ਕਰ ਰਿਹਾ ਹੈ।
Continues below advertisement