Neeraj Chopra ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਦੇ ਫਾਈਨਲ 'ਚ ਬਣਾਈ ਥਾਂ
Continues below advertisement
World Athletics Championships 2022: ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਦੇ ਫਾਈਨਲ 'ਚ ਆਸਾਨੀ ਨਾਲ ਥਾਂ ਬਣਾ ਲਈ ਹੈ। ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਨੀਰਜ ਨੇ 88.39 ਮੀਟਰ 'ਤੇ ਜੈਵਲਿਨ ਥਰੋਅ ਕਰਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪਹਿਲੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅਮਰੀਕਾ ਵਿੱਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੇ ਗਰੁੱਪ ਰਾਊਂਡ ਦੀ ਪਹਿਲੀ ਕੋਸ਼ਿਸ਼ ਵਿੱਚ ਉਹਨਾਂ ਨੇ 88.39 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਲਈ ਟਿਕਟ ਪੱਕੀ ਕੀਤੀ। 24 ਸਾਲਾ ਨੀਰਜ ਦਾ ਇਹ ਤੀਜਾ ਸਰਵੋਤਮ ਪ੍ਰਦਰਸ਼ਨ ਸੀ। ਫਾਈਨਲ ਰਾਊਂਡ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 7.05 ਵਜੇ ਸ਼ੁਰੂ ਹੋਵੇਗਾ।
Continues below advertisement
Tags :
Sports News Neeraj Chopra Javelin Throw World Athletics Championships 2022 Olympic Gold Medalist Neeraj Chopra