ਫੁੱਟਬਾਲ ਪ੍ਰੇਮੀਆਂ ਲਈ ਵੱਡੀ ਖ਼ਬਰ, FIFA ਨੇ AIFF ਨੂੰ ਇਸ ਕਾਰਨ ਕੀਤਾ ਸਸਪੈਂਡ
ਏਬੀਪੀ ਸਾਂਝਾ
Updated at:
16 Aug 2022 10:30 AM (IST)
Download ABP Live App and Watch All Latest Videos
View In AppFIFA has suspended All India Football Federation: ਫੁੱਟਬਾਲ ਦੀ ਸਿਖਰਲੀ ਸੰਸਥਾ FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਫੁੱਟਬਾਲ ਫੈਡਰੇਸ਼ਨ 'ਚ ਸੁਪਰੀਮ ਕੋਰਟ ਦੇ ਦਖਲ ਕਾਰਨ ਫੀਫਾ ਨੇ ਇਹ ਕਦਮ ਚੁੱਕਿਆ ਹੈ। AIFF ਦੀ ਮੁਅੱਤਲੀ ਦਾ ਅਸਰ ਭਾਰਤ 'ਚ ਹੋਣ ਵਾਲੇ ਮਹਿਲਾ ਅੰਡਰ-17 ਵਿਸ਼ਵ ਕੱਪ 'ਤੇ ਵੀ ਪਿਆ ਹੈ , ਉਹ ਵੀ ਹੁਣ ਸਸਪੈਂਡ ਹੋ ਚੁੱਕਾ ਹੈ। ਦੱਸ ਦੇਈਏ ਕਿ ਅੰਡਰ-17 ਮਹਿਲਾ ਵਿਸ਼ਵ ਕੱਪ 11 ਤੋਂ 30 ਅਕਤੂਬਰ ਤੱਕ ਭਾਰਤ ਵਿੱਚ ਹੋਣਾ ਸੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ 'ਤੇ ਮੁਅੱਤਲੀ ਦੇ ਬੱਦਲ ਲੰਬੇ ਸਮੇਂ ਤੋਂ ਮੰਡਰਾ ਰਹੇ ਸਨ ਅਤੇ ਹੁਣ ਉਹੀ ਹੋਇਆ ਜਿਸਦਾ ਡਰ ਸੀ। ਫੀਫਾ ਨੇ ਕਿਹਾ ਕਿ ਭਾਰਤੀ ਫੁੱਟਬਾਲ ਸੰਘ ਨੂੰ ਮੁਅੱਤਲ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।