Corona ਕਾਰਨ ਰੱਦ ਹੋਈਆਂ Asian Games ਦੀਆਂ ਨਵੀਆਂ ਤਰੀਕਾਂ ਦਾ ਐਲਾਨ
Continues below advertisement
Asian Games: ਕੋਵਿਡ 19 ਕਾਰਨ ਮੁਲਤਵੀ ਏਸ਼ੀਅਨ ਗੇਮਜ਼ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਏਸ਼ੀਆਈ ਖੇਡਾਂ 2023 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣਗੀਆਂ। ਏਸ਼ੀਅਨ ਓਲੰਪਿਕ ਕੌਂਸਲ (ਓਸੀਏ) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਏਸ਼ੀਆਈ ਖੇਡਾਂ ਦਾ 19ਵਾਂ ਸੀਜ਼ਨ ਇਸ ਸਾਲ 10 ਤੋਂ 25 ਸਤੰਬਰ ਤੱਕ ਹੋਣਾ ਸੀ ਪਰ ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਇਨ੍ਹਾਂ ਖੇਡਾਂ ਨੂੰ ਇਸ ਸਾਲ 6 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।
Continues below advertisement