ISRO ਨੇ ਰਚਿਆ ਇਤਿਹਾਸ, ਭਾਰਤ ਦਾ ਪਹਿਲਾ SSLV-D1 ਰਾਕੇਟ ਲਾਂਚ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਆਪਣਾ ਪਹਿਲਾ ਛੋਟਾ ਉਪਗ੍ਰਹਿ ਲਾਂਚ ਵਾਹਨ SSLV-D1 ਲਾਂਚ ਕਰਕੇ ਇਤਿਹਾਸ ਰਚ ਦਿੱਤਾ। SSLV-D1 ਨੇ 750 ਵਿਦਿਆਰਥੀਆਂ ਵੱਲੋਂ ਬਣਾਏ ਗਏ ਸੈਟੇਲਾਈਟ 'ਆਜ਼ਾਦੀ ਸੈਟ' ਅਤੇ ਅਰਥ ਆਬਜ਼ਰਵੇਸ਼ਨ ਸੈਟੇਲਾਈਟ-02 (EOS-02) ਨੂੰ ਵੀ ਨਾਲ ਲੈ ਗਿਆ ਹੈ। ਦੇਸ਼ ਦੇ ਸਭ ਤੋਂ ਛੋਟੇ ਰਾਕੇਟ ਦੀ ਲਾਂਚਿੰਗ ਸਫਲ ਰਹੀ ਪਰ ਮਿਸ਼ਨ ਦੇ ਆਖਰੀ ਪੜਾਅ 'ਚ ਵਿਗਿਆਨੀਆਂ ਨੂੰ ਕੁਝ ਨਿਰਾਸ਼ਾ ਹੀ ਹੱਥ ਲੱਗੀ ਹੈ। ਦਰਅਸਲ, ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦੱਸਿਆ ਹੈ ਕਿ SSLV-D1 ਨੇ ਸਾਰੇ ਪੜਾਵਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ ਅਤੇ ਉਪਗ੍ਰਹਿ ਨੂੰ ਆਰਬਿਟ ਵਿੱਚ ਵੀ ਰੱਖਿਆ। ਪਰ ਮਿਸ਼ਨ ਦੇ ਅੰਤਿਮ ਪੜਾਅ 'ਚ ਕੁਝ ਡਾਟਾ ਖਰਾਬ ਹੋ ਰਿਹਾ ਹੈ, ਜਿਸ ਕਾਰਨ ਸੈਟੇਲਾਈਟ ਨਾਲ ਸੰਪਰਕ ਟੁੱਟ ਗਿਆ ਹੈ। ਇਸਰੋ ਮਿਸ਼ਨ ਕੰਟਰੋਲ ਸੈਂਟਰ ਲਗਾਤਾਰ ਡਾਟਾ ਲਿੰਕ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲਿੰਕ ਸਥਾਪਤ ਹੁੰਦੇ ਹੀ ਅਸੀਂ ਦੇਸ਼ ਨੂੰ ਸੂਚਿਤ ਕਰਾਂਗੇ।
SSLV-D1 ਭਾਰਤ ਦਾ ਸਭ ਤੋਂ ਛੋਟਾ ਰਾਕੇਟ
ਦੱਸ ਦੇਈਏ ਕਿ SSLV-D1 ਦੇਸ਼ ਦਾ ਸਭ ਤੋਂ ਛੋਟਾ ਰਾਕੇਟ ਹੈ। 110 ਕਿਲੋਗ੍ਰਾਮ SSLV ਠੋਸ ਪੜਾਅ ਦੇ ਸਾਰੇ ਹਿੱਸਿਆਂ ਦੇ ਨਾਲ ਤਿੰਨ-ਪੜਾਅ ਵਾਲਾ ਰਾਕੇਟ ਹੈ। ਇਸ ਨੂੰ ਸਿਰਫ 72 ਘੰਟਿਆਂ 'ਚ ਅਸੈਂਬਲ ਕੀਤਾ ਜਾ ਸਕਦਾ ਹੈ। ਜਦੋਂ ਕਿ ਬਾਕੀ ਲਾਂਚ ਵਾਹਨ ਨੂੰ ਲਗਭਗ ਦੋ ਮਹੀਨੇ ਲੱਗਦੇ ਹਨ।