ਪੜਚੋਲ ਕਰੋ
ਪਾਰਲੀਮੈਂਟ 'ਚ ਬੱਚੀ ਨੂੰ ਦੁੱਧ ਪਿਲਾਉਂਦੇ ਬਿੱਲ ਪੇਸ਼
Written By : ਏਬੀਪੀ ਸਾਂਝਾ | Updated at : 23 Jun 2017 03:30 PM (IST)
1/11

2/11

ਜਦੋਂ ਆਸਟ੍ਰੇਲਿਆਈ ਕਾਨੂੰਨ ਵਿਚ ਬਦਲਾਅ ਕੀਤਾ ਗਿਆ ਤਾਂ ਉਸ ਦਾ ਲਾਭ ਲੈਣ ਵਾਲੇ ਸੰਸਦ ਮੈਂਬਰਾਂ ਵਿਚ ਲੈਰੀਜ਼ਾ ਸਭ ਤੋਂ ਅੱਗੇ ਰਹੀ।
3/11

4/11

ਮੈਲਬਰਨ: ਆਸਟ੍ਰੇਲੀਅਨ ਸੰਸਦ ਮੈਂਬਰ ਲੈਰੀਜ਼ਾ ਵਾਟਰਸ ਇੱਕ ਵਾਰ ਫਿਰ ਬੇਟੀ ਨੂੰ ਸਦਨ ਵਿੱਚ ਦੁੱਧ ਪਿਲਾਉਣ ਨੂੰ ਲੈ ਕੇ ਚਰਚਾ ਵਿੱਚ ਹੈ। ਉਸ ਨੇ ਸੰਸਦ ਵਿੱਚ ਧੀ ਨੂੰ ਦੁੱਧ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕੀਤਾ। ਉਹ ਅਜਿਹਾ ਕਰਨ ਵਾਲੀ ਪਹਿਲੀ ਸੰਸਦ ਮੈਂਬਰ ਬਣ ਗਈ ਹੈ।
5/11

ਲੈਰੀਜ਼ਾ ਨੇ ਕਿਹਾ ਕਿ ਸੰਸਦ ਵਿਚ ਨੌਜਵਾਨ ਔਰਤਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਇਹ ਬਦਲਾਅ ਜ਼ਰੂਰੀ ਸੀ। ਇਸ ਬਦਲਾਅ ਨਾਲ ਨਵੇਂ ਮਾਤਾ-ਪਿਤਾ ਬਣੇ ਜੋੜਿਆਂ ਨੂੰ ਪਰਿਵਾਰ ਦੀ ਦੇਖਭਾਲ ਵਿੱਚ ਜ਼ਿਆਦਾ ਸਹੂਲਤ ਹੋਵੇਗੀ।
6/11

ਆਸਟ੍ਰੇਲੀਆ ਦੀ ਗਰੀਨ ਪਾਰਟੀ ਦੀ ਸੰਸਦ ਮੈਂਬਰ ਲੈਰੀਜ਼ਾ ਨੇ ਕੋਲਾ ਖ਼ਾਨ ਮਜ਼ਦੂਰਾਂ ਨੂੰ ਹੋਣ ਵਾਲੀ ਫੇਫੜਿਆਂ ਦੀ ਬਿਮਾਰੀ ਨਾਲ ਜੁੜਿਆ ਪ੍ਰਸਤਾਵ ਸੰਸਦ ਵਿੱਚ ਪੇਸ਼ ਕੀਤਾ। ਇਸ ਦੌਰਾਨ ਲੈਰੀਜ਼ਾ ਆਪਣੀ ਸੱਤ ਮਹੀਨਿਆਂ ਦੀ ਬੇਟੀ ਨੂੰ ਦੁੱਧ ਪਿਆਉਂਦੀ ਰਹੀ।
7/11

ਅੱਠ ਫਰਵਰੀ 1977 ਨੂੰ ਪੈਦਾ ਹੋਈ ਲੈਰੀਜ਼ਾ ਕੁਈਨਲੈਂਡ ਤੋਂ ਸੰਸਦ ਮੈਂਬਰ ਹੈ। ਲੈਰੀਜ਼ਾ ਦੇ ਦੁੱਧ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕਰਨ ਦੀ ਵੀਡੀਓ ਦੇ ਨਾਲ ਹੀ ਇੱਕ ਹੋਰ ਤਸਵੀਰ ਟਵਿੱਟਰ 'ਤੇ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿਚ ਗਰੀਨ ਪਾਰਟੀ ਦੇ ਨੇਤਾ ਰਿਚਰਡ ਡੀ ਨਤਾਲੇ ਸਦਨ ਵਿੱਚ ਹੀ ਲੈਰੀਜ਼ਾ ਦੀ ਬੇਟੀ ਨੂੰ ਗੋਦ ਵਿੱਚ ਖਿਡਾਉਂਦੇ ਹੋਏ ਦਿਖਾਈ ਦੇ ਰਹੇ ਹਨ।
8/11

ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਲੈਰੀਜ਼ਾ ਉਸ ਸਮੇਂ ਚਰਚਾ ਵਿੱਚ ਆਈ ਸੀ, ਜਦੋਂ ਉਸ ਨੇ ਸੰਸਦ ਵਿੱਚ ਆਪਣੀ ਬੇਟੀ ਨੂੰ ਦੁੱਧ ਪਿਲਾਉਣ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਸੀ।
9/11

10/11

ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਫਰਵਰੀ, 2016 ਵਿੱਚ ਅਜਿਹੇ ਨਵੇਂ ਨਿਯਮ ਬਣਾਏ ਗਏ ਸਨ। ਇਨ੍ਹਾਂ ਤਹਿਤ ਔਰਤਾਂ ਤੇ ਪੁਰਸ਼ਾਂ ਨੂੰ ਆਪਣੇ ਕੰਮ ਵਾਲੇ ਸਥਾਨ 'ਤੇ ਬੱਚਿਆਂ ਨੂੰ ਲਿਆਉਣ ਦੀ ਆਗਿਆ ਦਿੱਤੀ ਗਈ ਸੀ।
11/11

ਇਨ੍ਹਾਂ ਨਿਯਮਾਂ ਤਹਿਤ ਔਰਤਾਂ ਕੰਮ ਵਾਲੀਆਂ ਥਾਵਾਂ 'ਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸੰਸਦ ਵਿਚ ਬੱਚਿਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ।
Published at : 23 Jun 2017 03:30 PM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ
ਵਿਸ਼ਵ
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ
ਵਿਸ਼ਵ
ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧੀ ਚਿੰਤਾ...
ਵਿਸ਼ਵ
Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ
ਟ੍ਰੈਂਡਿੰਗ ਟੌਪਿਕ

















