ਜ਼ਿੰਦਰ ਮਾਹਲ ਬਣਿਆ ਰੈਸਲਿੰਗ ਚੈਪੀਅਨ
Download ABP Live App and Watch All Latest Videos
View In Appਉਹ ਪਹਿਲਾਂ ਹੀ ਕਹਿ ਚੁੱਕੇ ਹਨ ਉਨ੍ਹਾਂ ਨੂੰ ਡਬਲਯੂ. ਡਬਲਯੂ. ਈ. 'ਚ ਭਾਰਤ ਦੀ ਪ੍ਰਤੀਨਿਧਤਾ ਕਰਨ 'ਚ ਮਾਣ ਮਹਿਸੂਸ ਹੁੰਦਾ ਹੈ | ਉਨ੍ਹਾਂ ਕਿ ਮੈਨੂੰ ਹਮੇਸ਼ਾ ਸਮਰਥਨ ਦੇਣ ਲਈ ਮੈਂ ਆਪਣੇ ਭਾਰਤੀ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ। ਚੈਂਪੀਅਨਸ਼ਿਪ ਜਿੱਤਣ ਮਗਰੋਂ ਜਿੰਦਰ ਮਾਹਲ ਕਾਫੀ ਖੁਸ਼ ਸਨ।
ਜਿੰਦਰ ਇਸ ਖ਼ਿਤਾਬ ਦੀ ਦੌੜ 'ਚ ਪਸੰਦੀਦਾ ਨਹੀਂ ਸਨ। ਇਸ ਕਰਕੇ ਜਿਵੇਂ ਹੀ ਉਨ੍ਹਾਂ ਨੇ ਓਰਟਨ ਨੂੰ ਹਰਾ ਕਿ ਖ਼ਿਤਾਬ ਜਿੱਤਿਆ ਤਾਂ ਸਾਰੇ ਹੈਰਾਨ ਰਹਿ ਗਏ। ਜਿੰਦਰ ਮਾਹਲ ਭਾਵੇਂਕਿ ਕੈਨੇਡੀਅਨ ਹਨ ਪਰ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਭਾਰਤੀ ਪਹਿਚਾਣ ਨੂੰ ਪ੍ਰਗਟ ਕੀਤਾ ਹੈ।
30 ਸਾਲਾਂ ਦੇ ਜਿੰਦਰ ਮਾਹਲ ਭਾਰਤੀ ਮੂਲ ਦੇ ਪਹਿਲੇ ਅਤੇ ਅਜਿਹੇ ਦੂਜੇ ਭਾਰਤੀ ਪਹਿਲਵਾਨ ਬਣ ਗਏ ਹਨ ਜਿੰਨਾਂ ਨੇ ਡਬਲਯੂ. ਡਬਲਯੂ. ਈ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ 'ਤੇ ਕਬਜ਼ਾ ਜਮਾਇਆ ਹੈ | ਇਸ ਤੋਂ ਪਹਿਲਾਂ ਭਾਰਤ ਦੇ ਗ੍ਰੇਟ ਖਲੀ ਨੇ 2007 'ਚ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਸੀ।
ਉਨ੍ਹਾਂ ਕਿਹਾ ਕਿ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਚੈਂਪੀਅਨਸ਼ਿਪ ਬੈਲਟ ਲੰਬੇ ਸਮੇਂ ਤੱਕ ਮੇਰੇ ਕੋਲ ਹੀ ਰਹੇਗੀ।
ਜਿੰਦਰ ਅਤੇ ਓਰਟਨ ਵਿਚਾਲੇ ਮੁਕਾਬਲਾ ਵੇਖਣ ਲਈ ਕਾਫ਼ੀ ਦਰਸ਼ਕ ਹਾਜ਼ਰ ਸਨ, ਜਿਥੇ ਉਹ ਜਿੰਦਰ ਮਾਹਲ ਦੀ ਜਿੱਤ ਤੋਂ ਖੁਸ਼ ਨਜ਼ਰ ਆਏ ਨਾਲ ਰੈਂਡੀ ਓਰਟਨ ਦੀ ਹਾਰ ਤੋਂ ਹੈਰਾਨ ਵੀ ਰਹਿ ਗਏ
ਨਵੀਂ ਦਿੱਲੀ: 10 ਸਾਲ ਬਾਅਦ ਇਕ ਵਾਰ ਫਿਰ ਸਨਸਨੀ ਫੈਲਾਉਂਦਿਆਂ ਇਕ ਭਾਰਤੀ ਪਹਿਲਵਾਨ ਨੇ ਡਬਲਯੂ.ਡਬਲਯੂ.ਈ. ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਹੈ। ਭਾਰਤੀ ਮੂਲ ਦੇ ਪਹਿਲਵਾਨ ਜਿੰਦਰ ਮਾਹਲ ਨੇ ਬੀਤੇ ਦਿਨ ਸੀਨੀਅਰ ਪਹਿਲਵਾਨ ਰੈਂਡੀ ਓਰਟਨ ਹਰਾ ਕੇ ਡਬਲਯੂ. ਡਬਲਯੂ. ਈ. ਵਿਸ਼ਵ ਹੈਵੀਵੇਟ ਬੈਕਲੈਸ਼ ਚੈਂਪੀਅਨਸ਼ਿਪ ਜਿੱਤੀ।
- - - - - - - - - Advertisement - - - - - - - - -