ਰੁਪਿੰਦਰ ਸੰਧੂ ਨੇ ਵਧਾਇਆ ਪੰਜਾਬ ਦਾ ਮਾਣ
ਮੈਲਬਰਨ: ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਹਰੀਕੇ ਪੱਤਣ ਦੀ ਰੁਪਿੰਦਰ ਸੰਧੂ ਨੇ ਆਸਟ੍ਰੇਲੀਆ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਹੋਏ ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ 'ਚ ਰੁਪਿੰਦਰ ਸੰਧੂ ਨੇ ਸੋਨ ਤਗਮਾ ਜਿੱਤ ਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ 'ਤੇ ਸਭ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
Download ABP Live App and Watch All Latest Videos
View In App48 ਕਿੱਲੋਗਰਾਮ ਭਾਰ ਵਰਗ 'ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ 'ਚ ਮੈਲਬਰਨ ਸ਼ਹਿਰ ਦੀ ਵਸਨੀਕ ਰੁਪਿੰਦਰ ਨੇ ਕੈਨਬਰਾ ਤੇ ਕੁਈਨਜ਼ਲੈਂਡ ਤੋਂ ਆਏ ਮੁਕਾਬਲੇਬਾਜ਼ੀ ਨੂੰ ਹਰਾ ਕੇ ਇਹ ਖ਼ਿਤਾਬ ਹਾਸਲ ਕੀਤਾ। ਰੁਪਿੰਦਰ ਕੌਰ ਦਸ ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਵੱਸ ਗਈ ਸੀ। ਇਸ ਤੋਂ ਬਾਅਦ ਉਸ ਨੇ ਕਦੇ ਮਿਹਨਤ ਦਾ ਪਲ਼ਾ ਨਾ ਛੱਡਿਆ।
ਜ਼ਿਕਰਯੋਗ ਹੈ ਕਿ ਰੁਪਿੰਦਰ ਸਾਲ 2014 ਦੌਰਾਨ ਸਕਾਟਲੈਂਡ ਦੇ ਸ਼ਹਿਰ ਗਲਾਸਗੋ 'ਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ।
ਰੁਪਿੰਦਰ ਨੇ ਅਗਲੇ ਵਰ੍ਹੇ ਆਸਟ੍ਰੇਲੀਆ ਦੇ ਸ਼ਹਿਰ ਗੋਲਡਕੋਸਟ 'ਚ ਹੋ ਰਹੀਆਂ ਕਾਮਨਵੈਲਥ ਖੇਡਾਂ 'ਚ ਆਪਣੀ ਖੇਡ ਦਾ ਲੋਹਾ ਮਨਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
- - - - - - - - - Advertisement - - - - - - - - -