ਮੋਹਿੰਜੋਦੜੋ ਨੂੰ ਮਿੱਟੀ ‘ਚ ਦਫਨਾਇਆ ਜਾਣ ਦੀ ਤਿਆਰੀ ਸ਼ੁਰੂ
Download ABP Live App and Watch All Latest Videos
View In Appਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸ਼ਰ ਅਤੇ ਖੋਜਕਾਰ ਡਾਕਟਰ ਰਿਚਰਡ ਮਿਡੋ ਨੇ ਕਿਹਾ ਕਿ ਫਿਲਹਾਲ ਇਸ ਨੂੰ ਦਫਨਾ ਕੇ ਹੀ ਅਸੀਂ ਇਸ ਦਾ ਬਚਾਅ ਕਰ ਸਕਦੇ ਹਾਂ। ਮੋਹਿੰਜੋਦੜੋ ਨੂੰ ਭਾਰਤੀ ਪੁਰਾਤੱਤਵ ਸੰਸਥਾਨ ਦੇ ਇਕ ਅਧਿਕਾਰੀ ਰਾਖਾਲਦਾਸ ਬੈਨਰਜੀ ਨੇ ਸਾਲ 1922 ਵਿੱਚ ਖੋਜਿਆ ਸੀ। ਸਾਲ 1947 ਦੀ ਭਾਰਤ ਵੰਡ ਤੋਂ ਬਾਅਦ ਇਹ ਥਾਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਚਲੀ ਗਈ।
ਇਸ ਪਿੱਛੋਂ 50 ਸਾਲਾਂ ਵਿੱਚ ਇਥੇ ਕਈ ਪੜਾਵਾਂ ਵਿੱਚ ਖੋਦਾਈ ਕੀਤੀ ਗਈ, ਜਿਸ ਵਿੱਚ ਇਥੇ ਤਾਂਬਾ ਯੁੱਗ ਵਿੱਚ ਵੱਸੇ ਇਕ ਸ਼ਹਿਰ ਦੀ ਰਹਿੰਦ ਖੂੰਹਦ ਮਿਲੀ। ਹੜੱਪਾ ਸੱਭਿਅਤਾ ਦੇ ਹੋਰ ਸ਼ਹਿਰਾਂ ਵਾਂਗ ਮੋਹਿੰਜੋਦੜੋ ਵੀ ਪ੍ਰਫੈਕਟ ਇਮਾਰਤ ਕਲਾ ਦੀ ਅਨੋਖੀ ਮਿਸਾਲ ਹੈ। ਇਨ੍ਹਾਂ ਸ਼ਹਿਰਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਵਸਾਇਆ ਗਿਆ ਸੀ ਤੇ ਜਿਵੇਂ ਪੂਰੇ ਸ਼ਹਿਰ ਦੀ ਡਿਜ਼ਾਈਨਿੰਗ ਕੀਤੀ ਗਈ, ਉਸ ਦੀ ਨਕਲ ਕਰ ਸਕਣਾ ਆਧੁਨਿਕ ਸ਼ਹਿਰਾਂ ਲਈ ਕਾਫੀ ਮੁਸ਼ਕਿਲ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਥਾਂ ਖੋਦਾਈ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਇਸ ਸ਼ਹਿਰ ਨੂੰ ਜ਼ਮੀਨ ਵਿੱਚ ਦਫਨਾ ਦੇਣਾ ਚਾਹੀਦਾ ਹੈ। ਖਗੋਲ ਸ਼ਾਸਤਰੀਆਂ ਦੇ ਮੁਤਾਬਕ ਜਦੋਂ ਤੱਕ ਇਸ ਦੇ ਰੱਖ ਰਖਾਅ ਦਾ ਕੋਈ ਹੋਰ ਬਿਹਤਰ ਤਰੀਕਾ ਨਹੀਂ ਮਿਲ ਜਾਂਦਾ, ਉਦੋਂ ਤੱਕ ਇਸ ਨੂੰ ਜ਼ਮੀਨ ਵਿੱਚ ਦਫਨਾਉਣਾ ਹੀ ਬਿਹਤਰ ਬਦਲ ਹੋਵੇਗਾ।
ਇਸਲਾਮਾਬਾਦ: ਮਨੁੱਖੀ ਇਤਹਾਸ ਦੀ ਵਿਰਾਸਤ ਮੰਨੀ ਜਾਣ ਵਾਲੀ ਸਿੰਧੂ ਘਾਟੀ ਦੀ ਸੱਭਿਆਤਾ ਦਾ ਮਸ਼ਹੂਰ ਸ਼ਹਿਰ ਤੇ ਅਣਵੰਡੇ ਭਾਰਤ ਦੀ ਵਿਸ਼ਵ ਪ੍ਰਸਿੱਧ ਪਛਾਣ ‘ਮੋਹਿੰਜੋਦੜੋ’ ਛੇਤੀ ਹੀ ਮਿੱਟੀ ਵਿੱਚ ਦਫਨ ਹੋ ਸਕਦੀ ਹੈ। ਇਹ ਸ਼ਹਿਰ 5000 ਸਾਲ ਪੁਰਾਣੀ ਹੜੱਪਾ ਸੱਭਿਅਤਾ ਦਾ ਅੰਸ਼ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਦੀ ਹੋਂਦ ਉੱਤੇ ਖਤਰਾ ਮੰਡਰਾ ਰਿਹਾ ਸੀ। ਇਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਮਾਹਰਾਂ ਨੇ ਹੁਣ ਫੈਸਲਾ ਕੀਤਾ ਹੈ ਕਿ ਮੋਹਿੰਜੋਦੜੋ ਨੂੰ ਬਚਾਉਣ ਲਈ ਇਸ ਨੂੰ ਦਫਨ ਕਰਨਾ ਹੋਵੇਗਾ।
- - - - - - - - - Advertisement - - - - - - - - -