ਪੜਚੋਲ ਕਰੋ
ਅਪਾਰਟਮੈਂਟ ਵਿੱਚੋਂ ਮਿਲੀਆਂ 9 ਕੱਟੀਆਂ ਵੱਢੀਆਂ ਲਾਸ਼ਾਂ
1/5

ਸਿਰਾਇਸ਼ੀ ਨੇ ਦੱਸਿਆ ਕਿ ਉਹ ਲਾਸ਼ਾਂ ਨੂੰ ਆਪਣੇ ਬਾਥਰੂਮ ਵਿੱਚ ਲਿਜਾ ਕੇ ਕੱਟਦਾ ਹੁੰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਲਾਪਤਾ ਮਹਿਲਾ ਟਵਿੱਟਰ ਰਾਹੀਂ ਸਿਰਾਇਸ਼ੀ ਦੇ ਸੰਪਰਕ ਵਿੱਚ ਆਈ। ਉਹ ਆਤਮਹੱਤਿਆ ਕਰਨ ਲਈ ਕਿਸੇ ਨੂੰ ਤਲਾਸ਼ ਰਹੀ ਸੀ ਕਿਉਂਕਿ ਉਸ ਨੂੰ ਇੱਕਲਿਆਂ ਮਰਨ ਤੋਂ ਡਰ ਲੱਗਦਾ ਸੀ। ਇਨ੍ਹਾਂ ਦੋਵਾਂ ਨੂੰ ਮਹਿਲਾ ਦੇ ਘਰ ਦੇ ਨੇੜਲੇ ਟਰੇਨ ਸਟੇਸ਼ਨ ਦੇ ਬਾਹਰ ਇੱਕਠਿਆਂ ਜਾਂਦਿਆਂ ਨੂੰ ਸਕਿਊਰਿਟੀ ਕੈਮਰਿਆਂ ਵਿੱਚ ਰਿਕਾਰਡ ਕੀਤਾ ਗਿਆ ਤੇ ਫਿਰ ਇਨ੍ਹਾਂ ਨੂੰ ਸਿਰਾਇਸ਼ੀ ਦੇ ਅਪਾਰਟਮੈਂਟ ਦੇ ਬਾਹਰ ਵੀ ਇੱਕਠਿਆਂ ਵੇਖਿਆ ਗਿਆ।
2/5

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਸਿਰਾਇਸ਼ੀ ਦੇ ਅਪਾਰਟਮੈਂਟ ਵਿੱਚੋਂ ਮਿਲੇ ਟੂਲਬਾਕਸ ਤੇ ਆਰੀ ਨਾਲ ਹੀ ਉਸ ਨੇ ਲਾਸ਼ਾਂ ਦੇ ਟੁਕੜੇ ਕੀਤੇ ਹੋਣਗੇ। ਪੁਲਿਸ ਅਜੇ ਵੀ ਮਸ਼ਕੂਕ ਦੇ ਮੰਤਵ ਨੂੰ ਸਮਝਣ ਦੀ ਕੋਸਿ਼ਸ਼ ਕਰ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਬਾਕੀ ਦੇ ਅੱਠ ਮਾਰੇ ਗਏ ਲੋਕ ਕੌਣ ਹਨ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਪਾਰਟਮੈਂਟ ਵਿੱਚੋਂ ਬੋਅ ਆਉਂਦੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਬਾਰੇ ਕਿਸੇ ਨੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ।
Published at : 01 Nov 2017 10:01 AM (IST)
View More






















