ਮੀਂਹ ਨੇ ਪ੍ਰਦੂਸ਼ਨ ਨੂੰ ਝੰਭਿਆ, ਕਿਸਾਨਾਂ ਲਈ ਬਿਪਤਾ ਵਧੀ!
ਇਨ੍ਹਾਂ ਹੀ ਨਹੀਂ ਇਸ ਕਿਸਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਬਿਜਾਈ ਕੀਤੀ ਹੈ, ਉਨ੍ਹਾਂ ਦੀ ਕਣਕ ਕਰੰਡ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਮੁੜ ਖਰਚਾ ਕਰਕੇ ਖੇਤ ਵੱਤਰ ਹੋਣ 'ਤੇ ਬਿਜਾਈ ਕਰਨੀ ਪੈਣੀ ਹੈ।
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਖੇਤੀ ਮਾਹਰਾਂ ਵੱਲੋਂ ਨਵੰਬਰ ਦੇ ਤੀਜੇ ਹਫ਼ਤੇ ਤੱਕ ਕਣਕ ਦੀ ਬਿਜਾਈ ਨੂੰ ਸਹੀ ਦੱਸਿਆ ਜਾਂਦਾ ਹੈ। ਇਸ ਤੋਂ ਬਾਅਦ ਦੀ ਬਿਜਾਈ ਵਿੱਚ ਕਣਕ ਦੇ ਝਾੜ ਵਿੱਚ ਫ਼ਰਕ ਪੈਣ ਲੱਗਦਾ ਹੈ। ਉਨ੍ਹਾਂ ਕਿਹਾ ਜਿਹੜੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਈ ਹੈ। ਉਨ੍ਹਾਂ ਲਈ ਇਹ ਮੀਂਹ ਵੱਡੀ ਮੁਸੀਬਤ ਬਣ ਗਿਆ ਹੈ। ਮੀਂਹ ਪੈਣ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਕਿਸਾਨਾਂ ਦੀ ਕਣਕ ਦੀ ਬਿਜਾਈ ਪਿਛੜੀ ਜਾਵੇਗੀ।
ਬਠਿੰਡਾ ਜ਼ਿਲ੍ਹਾ ਦੇ ਰਾਮਪੁਰਾ ਦੇ ਪਿੰਡ ਭੈਣੀ ਦੇ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਮੀਂਹ ਪੈਣ ਲੱਗਾ ਹੈ। ਹਾਲੇ ਵੀ ਆਸਮਾਨ ਉੱਤੇ ਬੱਦਲਵਾਈ ਹੈ ਤੇ ਕਿੰਨ-ਮਿੰਨ ਜਾਰੀ ਹੈ। ਸੁਖਪਾਲ ਨੇ ਦੱਸਿਆ ਕਿ ਇਸ ਮੀਂਹ ਨਾਲ ਕਣਕ ਦੀ ਬਿਜਾਈ ਪਿਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਸਕਦਾ ਹੈ।
ਸੁਖਪਾਲ ਨੇ ਕਿਹਾ ਹੈ ਕਿ ਜਿਹੜੇ ਕਿਸਾਨਾਂ ਦੀ ਕਣਕ ਹਰੀ ਹੋ ਗਈ ਹੈ, ਉਨ੍ਹਾਂ ਕਿਸਾਨਾਂ ਲਈ ਮੀਂਹ ਅੰਮ੍ਰਿਤ ਬਣ ਕੇ ਆਇਆ ਹੈ। ਅਜਿਹੇ ਕਿਸਾਨਾਂ ਦੀ ਕਣਕ ਮੀਂਹ ਨਾਲ ਵਾਧੇ ਪੈ ਜਾਵੇਗੀ।
ਬਠਿੰਡਾ ਜ਼ਿਲ੍ਹਾ ਦੇ ਰਾਮਪੁਰਾ ਦੇ ਪਿੰਡ ਭੈਣੀ ਦੇ ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਮੀਂਹ ਪੈਣ ਲੱਗਾ ਹੈ। ਹਾਲੇ ਵੀ ਆਸਮਾਨ ਉੱਤੇ ਬੱਦਲਵਾਈ ਹੈ ਤੇ ਕਿੰਨ-ਮਿੰਨ ਜਾਰੀ ਹੈ। ਸੁਖਪਾਲ ਨੇ ਦੱਸਿਆ ਕਿ ਇਸ ਮੀਂਹ ਨਾਲ ਕਣਕ ਦੀ ਬਿਜਾਈ ਪਿਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਸਕਦਾ ਹੈ।
ਚੰਡੀਗੜ੍ਹ: ਕਰੀਬ ਦੋ ਹਫ਼ਤੇ ਤੋਂ ਪਰਾਲੀ ਪ੍ਰਦੂਸ਼ਣ ਦਾ ਪ੍ਰਕੋਪ ਝੱਲ ਰਹੇ ਲੋਕਾਂ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਮੰਗਲਵਾਰ ਸ਼ਾਮ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿੱਚ ਮੀਂਹ ਪਿਆ। ਮੀਂਹ ਨਾਲ ਵਾਤਾਵਰਨ ‘ਚ ਘੁਲਿਆ ਧੂੰਆਂ ਖ਼ਤਮ ਹੋ ਗਿਆ। ਧੁੰਦ ਵੀ ਘਟ ਗਈ। ਇਸ ਮੀਂਹ ਨੇ ਭਾਵੇਂ ਲੋਕਾਂ ਦੇ ਚਿਹਰੇ ’ਤੇ ਖ਼ੁਸ਼ੀ ਲੈ ਆਂਦੀ ਪਰ ਕਿਸਾਨਾਂ ਲਈ ਮੁਸ਼ਕਲਾਂ ਵਧੀਆਂ ਹਨ।
- - - - - - - - - Advertisement - - - - - - - - -