✕
  • ਹੋਮ

ਨੌਕਰੀ ਛੱਡ ਖੇਤੀ ਕੀਤੀ: 27 ਸਾਲਾ ਮੁਟਿਆਰ ਨੇ ਪਾਈ ਕਹਿੰਦੇ-ਕਹਾਉਂਦੇ ਕਿਸਾਨਾਂ ਨੂੰ ਮਾਤ

ਏਬੀਪੀ ਸਾਂਝਾ   |  24 Oct 2017 12:20 PM (IST)
1

ਖੇਤਾਂ 'ਚ ਹੀ ਬਣ ਜਾਂਦਾ ਹੈ ਲੜਕੀਆਂ ਦਾ ਕਲਾਸਰੂਮ- ਸ਼ਾਮ ਪੰਜ ਵਜੇ ਖੇਤ ਵਿੱਚ ਕੰਮ ਬੰਦ ਹੋ ਜਾਂਦਾ ਹੈ। ਇਸ ਮਗਰੋਂ ਇੱਥੇ ਵੱਲਰੀ ਦੀ ਕਲਾਸ ਲੱਗਦੀ ਹੈ। ਪਿੰਡ ਦੀਆਂ 40 ਲੜਕੀਆਂ ਨੂੰ ਵੱਲਰੀ ਰੋਜ ਦੋ ਘੰਟੇ ਅੰਗਰੇਜ਼ੀ ਤੇ ਕੰਪਿਊਟਰ ਪੜ੍ਹਾਉਂਦੀ ਹੈ ਤਾਂ ਕਿ ਪਿੰਡ ਦੀਆਂ ਲੜਕੀਆਂ ਸੇਲਫ ਡਿਪੈਡੇਂਟ ਬਣ ਸਕਣ। ਖੇਤ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕਰਦੀ ਹੈ, ਜਿਸ ਵਿੱਚ ਉਨ੍ਹਾਂ ਨੂੰ ਖੇਤੀ ਦੇ ਨਵੇਂ ਤਰੀਕੇ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ। ਕਿਸਾਨਾਂ ਦੇ ਫੀਡਬੈਕ ਵੀ ਲਏ ਜਾਂਦੇ ਹਨ।

2

ਰਾਏਪੁਰ: ਖੇਤੀ ਖੇਤਰ ਵਿੱਚ ਇੱਕ ਔਰਤ ਨੇ ਸਫਲ ਕਿਸਾਨਾਂ ਨੂੰ ਵੀ ਮਾਤ ਪਾ ਦਿੱਤੀ ਹੈ। ਇਸ 27 ਸਾਲ ਦੀ ਮਹਿਲਾ ਕਿਸਾਨ ਵੱਲਰੀ ਚੰਦਰਾਕਰ ਦੀ ਕਾਮਯਾਬੀ ਦੇ ਡੰਕੇ ਵਿਦੇਸ਼ਾਂ ਵਿੱਚ ਵੱਜ ਰਹੇ ਹਨ। ਰਾਏਪੁਰ ਤੋਂ ਕਰੀਬ 88 ਕਿ.ਮੀ. ਦੂਰ ਬਾਗਬਾਹਰਾ ਦੇ ਸਿੱਰੀ ਪਿੰਡ ਦੀ ਰਹਿਣ ਵਾਲੀ ਇਹ ਔਰਤ 27 ਏਕੜ ਦੇ ਫ਼ਾਰਮ ਹਾਊਸ ਵਿੱਚ ਸਬਜ਼ੀਆਂ ਉਗਾਉਣ, ਟਰੈਕਟਰ ਚਲਾ ਕੇ ਖੇਤ ਕਰਨ ਤੇ ਮੰਡੀ ਤੱਕ ਸਬਜ਼ੀਆਂ ਪਹੁੰਚਾਉਣ ਦਾ ਕੰਮ ਕਰਦੀ ਹੈ। ਖਾਸ ਗੱਲ ਹੈ ਕਿ ਉਸ ਕੋਲ ਖੇਤੀ ਦੀ ਕੋਈ ਪੁਸ਼ਤੈਨੀ ਤਜਰਬਾ ਨਹੀਂ ਬਲਕਿ ਉਹ ਕੰਪਿਊਟਰ ਸਾਇੰਸ 'ਚ ਐਮਟੈਕ ਹੈ। ਉਹ ਨੌਕਰੀ ਛੱਡਕੇ ਹੁਣ ਖੇਤੀ ਕਰਨ ਲੱਗੀ ਤੇ ਸਫਲਤਾ ਹਾਸਲ ਕੀਤੀ। ਆਓ ਜਾਣਦੇ ਹਾਂ ਉਸ ਦੀ ਸਫਲਤਾ ਦੀ ਕਹਾਣੀ।

3

ਸ਼ੁਰੂਆਤ ਵਿੱਚ ਲੋਕ ਕਹਿੰਦੇ ਸੀ ਪੜ੍ਹੀ-ਲਿਖੀ ਮੂਰਖ- ਵੱਲਰੀ ਮੁਤਾਬਕ, ਉਹ ਨੌਕਰੀ ਛੱਡ ਖੇਤੀ ਕਰ ਰਹੀ ਸੀ, ਤਾਂ ਲੋਕਾਂ ਨੇ ਪੜ੍ਹੀ-ਲਿਖੀ ਮੂਰਖ ਕਿਹਾ। ਘਰ ਵਿੱਚ ਤਿੰਨ ਪੀੜ੍ਹੀਆਂ ਤੋਂ ਕਿਸੇ ਨੇ ਖੇਤੀ ਨਹੀਂ ਕੀਤੀ ਸੀ। ਕਿਸਾਨ, ਬਾਜ਼ਾਰ ਤੇ ਮੰਡੀ ਵਾਲਿਆਂ ਨਾਲ ਡੀਲ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ। ਪਾਪਾ ਨੇ ਇਹ ਜ਼ਮੀਨ ਫ਼ਾਰਮ ਹਾਉਸ ਬਣਾਉਣ ਦੇ ਇਰਾਦੇ ਨਾਲ ਖਰੀਦੀ ਸੀ। ਮੈਨੂੰ ਇੱਥੇ ਖੇਤੀ ਵਿੱਚ ਫਾਇਦਾ ਨਜ਼ਰ ਆਇਆ ਤਾਂ ਨੌਕਰੀ ਛੱਡਕੇ ਆ ਗਈ। ਸ਼ੁਰੂਆਤ ਵਿੱਚ ਬਹੁਤ ਮੁਸ਼ਕਲ ਹੋਈ। ਲੋਕ ਕੁੜੀ ਸਮਝ ਕੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸੀ। ਖੇਤ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਬਿਹਤਰ ਕੰਮਿਉਨੀਕੇਸ਼ਨ ਹੋ ਸਕੇ, ਇਸ ਲਈ ਛੱਤੀਸਗੜ੍ਹੀ ਸਿੱਖੀ। ਇਸ ਦੇ ਨਾਲ ਹੀ ਖੇਤੀ ਦੀ ਨਵੀਂ ਟੈਕਨੋਲੌਜੀ ਇੰਟਰਨੈੱਟ ਤੋਂ ਸਿੱਖੀ। ਵੇਖਿਆ ਕਿ ਇਜਰਾਇਲ, ਦੁਬਈ ਤੇ ਥਾਈਲੈਂਡ ਵਰਗੇ ਦੇਸ਼ਾਂ ਵਿੱਚ ਕਿਸ ਤਰ੍ਹਾਂ ਖੇਤੀ ਕੀਤੀ ਜਾਂਦੀ ਹੈ। ਪੈਦਾ ਹੋਈਆਂ ਸਬਜ਼ੀਆਂ ਦੀ ਚੰਗੀ ਕਵਾਲਿਟੀ ਵੇਖ ਕੇ ਹੌਲੀ-ਹੌਲੀ ਖਰੀਦਦਾਰ ਵੀ ਮਿਲਣ ਲੱਗੇ।

4

ਦੁਬਈ ਤੇ ਇਜਰਾਇਲ ਤੱਕ ਐਕਸਪੋਰਟ ਕਰਨ ਦੀ ਤਿਆਰੀ- ਵੱਲਰੀ ਨੇ ਖੇਤੀ ਦੀ ਸ਼ੁਰੂਆਤ 2016 ਵਿੱਚ 15 ਏਕੜ ਜ਼ਮੀਨ ਨਾਲ ਕੀਤੀ ਸੀ। ਖੇਤੀ ਵਿੱਚ ਟੈਕਨੋਲੌਜੀ ਦੇ ਇਸਤੇਮਾਲ ਨਾਲ ਉਨ੍ਹਾਂ ਨੇ ਮਾਰਕਿਟ ਵਿੱਚ ਜਗ੍ਹਾ ਬਣਾਈ। ਹੁਣ ਵੱਲਰੀ ਦੇ ਫ਼ਾਰਮ ਹਾਊਸ ਵਿੱਚ ਹੋਣ ਵਾਲੀ ਸਬਜ਼ੀਆਂ ਦਿੱਲੀ, ਭੋਪਾਲ, ਇੰਦੌਰ, ਓਡੀਸ਼ਾ, ਨਾਗਪੁਰ ਤੇ ਬੈਂਗਲੁਰੂ ਤੱਕ ਜਾਂਦੀਆਂ ਹਨ। ਛੇਤੀ ਹੀ ਕੱਦੂ-ਟਮਾਟਰ ਦੀ ਨਵੀਂ ਫਸਲ ਆਉਣ ਵਾਲੀ ਹੈ, ਜਿਸ ਨੂੰ ਦੁਬਈ ਤੇ ਇਜਰਾਇਲ ਤੱਕ ਐਕਸਪੋਰਟ ਕਰਨ ਦੀ ਤਿਆਰੀ ਹੈ। ਉਨ੍ਹਾਂ ਦੇ ਖੇਤ ਵਿੱਚ ਹੁਣ ਤੱਕ ਕਰੇਲਾ, ਖੀਰਾ, ਹਰੀ ਮਿਰਚ ਦੀ ਖੇਤੀ ਹੁੰਦੀ ਸੀ। ਇਸ ਵਾਰ ਉਨ੍ਹਾਂ ਨੂੰ ਟਮਾਟਰ ਤੇ ਕੱਦੂ ਦਾ ਆਰਡਰ ਮਿਲਿਆ ਹੈ। ਦੋਵਾਂ ਸਬਜ਼ੀਆਂ ਦੀ ਨਵੀਂ ਫਸਲ 60-75 ਦਿਨ ਵਿੱਚ ਆ ਜਾਵੇਗੀ।

  • ਹੋਮ
  • ਖੇਤੀਬਾੜੀ
  • ਨੌਕਰੀ ਛੱਡ ਖੇਤੀ ਕੀਤੀ: 27 ਸਾਲਾ ਮੁਟਿਆਰ ਨੇ ਪਾਈ ਕਹਿੰਦੇ-ਕਹਾਉਂਦੇ ਕਿਸਾਨਾਂ ਨੂੰ ਮਾਤ
About us | Advertisement| Privacy policy
© Copyright@2026.ABP Network Private Limited. All rights reserved.