Election Results 2024
(Source: ECI/ABP News/ABP Majha)
ਬਿਨਾ ਬਿਜਲੀ ਤੇ ਡੀਜ਼ਲ ਤੋਂ ਫਲ ਤੇ ਸਬਜ਼ੀਆਂ ਰੱਖੋ ਲੰਬੇ ਸਮੇਂ ਤੱਕ ਤਰੋ-ਤਾਜ਼ਾ
Download ABP Live App and Watch All Latest Videos
View In Appਬਣਤਰ: ਇਸ ਦੀ ਬਣਤਰ ਬਹੁਤ ਸਾਧਾਰਨ ਹੈ ਅਤੇ ਇਸ ਨੂੰ ਬਣਾਉਣ ਲਈ ਲੋੜੀਂਦਾ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ। ਇੱਟਾਂ ਦਾ ਫ਼ਰਸ਼ ਜੋ ਲਗ-ਪਗ ਦੋ ਮੀਟਰ ਲੰਬਾ ਅਤੇ ਸਵਾ ਮੀਟਰ ਚੌੜਾ ਹੁੰਦਾ ਹੈ, ਉੱਤੇ ਦੋਹਰੀ ਇੱਟਾਂ ਦੀ ਕੰਧ ਜਿਨ੍ਹਾਂ ਵਿੱਚ 7.5 ਸੈਂਟੀਮੀਟਰ ਦੀ ਵਿੱਥ ਹੁੰਦੀ ਹੈ, ਨੂੰ ਖੜ੍ਹਾ ਕੀਤਾ ਜਾਂਦਾ ਹੈ। ਕੰਧਾਂ ਵਿਚਲੀਆਂ ਵਿੱਥਾਂ ਰੇਤ ਨਾਲ ਭਰਨੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਗਿੱਲਾ ਰੱਖਣਾ ਚਾਹੀਦਾ ਹੈ ਤਾਂ ਜੋ ਚੈਂਬਰ ਵਿੱਚ ਲੋੜੀਂਦੀ ਨਮੀ ਬਣਾ ਕੇ ਰੱਖੀ ਜਾ ਸਕੇ।
ਦੂਜੇ ਪਾਸੇ ਫਲਾਂ ਤੇ ਸਬਜ਼ੀਆਂ ਦੀ ਉਮਰ ਵਧਾਉਣ ਲਈ ਇਨ੍ਹਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਮੁੱਲ ਵਧਾ ਕੇ ਵੇਚਿਆ ਜਾਂਦਾ ਹੈ। ਆਮ ਤੌਰ ’ਤੇ ਸਬਜ਼ੀਆਂ ਦੀ ਕਾਸ਼ਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ।
ਲਾਭ: ਇਸ ਕੂਲ ਚੈਂਬਰ ਨੂੰ ਚਲਾਉਣ ਲਈ ਬਿਜਲੀ ਜਾਂ ਡੀਜ਼ਲ ਆਦਿ ਦੀ ਲੋੜ ਨਹੀਂ ਪੈਂਦੀ। ਇਸ ਵਿੱਚ ਰੱਖੇ ਪਦਾਰਥਾਂ ਦੀ ਤਾਜ਼ਗੀ ਬਣੀ ਰਹਿੰਦੀ ਹੈ ਜਿਸ ਕਾਰਨ ਇਨ੍ਹਾਂ ਨੂੰ ਬਾਅਦ ਵਿੱਚ ਵੀ ਪੂਰੇ ਮੁੱਲ ’ਤੇ ਵੇਚਿਆ ਜਾ ਸਕਦਾ ਹੈ।
ਉਨ੍ਹਾਂ ਨੂੰ ਖ਼ਾਸ ਕੋਲਡ ਸਟੋਰ ਤਿਆਰ ਕਰਨਾ ਮਹਿੰਗਾ ਪੈਂਦਾ ਹੈ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਇੱਕ ਛੋਟੇ ਜ਼ੀਰੋ ਐਨਰਜੀ ਕੂਲ ਚੈਂਬਰ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਵਿੱਚ ਰੱਖ ਕੇ ਫਲ ਅਤੇ ਸਬਜ਼ੀਆਂ ਦੀ ਉਮਰ ਵਿੱਚ ਇਜ਼ਾਫਾ ਕੀਤਾ ਜਾ ਸਕਦਾ ਹੈ।
ਜਿੱਥੇ ਇਸ ਚੈਂਬਰ ਦੀ ਮਾਰਚ ਤੋਂ ਜੁਲਾਈ ਤਕ ਫਲ, ਸਬਜ਼ੀਆਂ ਅਤੇ ਫੁੱਲਾਂ ਨੂੰ ਸਟੋਰ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ, ਉੱਥੇ ਹੀ ਇਸ ਨੂੰ ਬਾਅਦ ਵਿੱਚ ਫਲ ਅਤੇ ਸਬਜ਼ੀਆਂ ਜਿਵੇਂ ਕੀ ਟਮਾਟਰ ਅਤੇ ਕੇਲੇ ਆਦਿ ਪਕਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
ਚੰਡੀਗੜ੍ਹ :ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਤੋਂ ਕੁੱਝ ਦੇਰ ਬਾਅਦ ਹੀ ਖ਼ਰਾਬ ਹੋਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਕਰਕੇ ਸਾਡੇ ਦੇਸ਼ ਵਿੱਚ ਤਕਰੀਬਨ 90 ਫ਼ੀਸਦੀ ਫਲ ਅਤੇ ਸਬਜ਼ੀਆਂ ਸਿੱਧੀਆਂ ਹੀ ਮੰਡੀ ਵਿੱਚ ਭੇਜ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਇਨ੍ਹਾਂ ਦਾ ਮੁੱਲ ਪਹਿਲਾਂ ਪਈ ਮਿਕਦਾਰ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ।
ਇਸ ਚੈਂਬਰ ਵਿੱਚ ਹਵਾਦਾਰ ਕਰੇਟਾਂ ਵਿੱਚ ਫਲ ਜਾ ਸਬਜ਼ੀਆਂ ਪਾ ਕੇ ਪਾਲੀਥੀਨ ਦੀ ਸ਼ੀਟ ਨਾਲ ਢੱਕ ਦਿਓ। ਚੈਂਬਰ ਦੇ ਉੱਪਰ ਖਸਖਸ, ਪਰਾਲੀ ਦੀਆਂ ਸ਼ੀਟਾਂ ਜਾਂ ਬੋਰੀਆਂ ਵਿਛਾ ਦਿਓ ਅਤੇ ਇਨ੍ਹਾਂ ਨੂੰ ਗਿੱਲਾ ਰੱਖੋ। ਇੰਜ ਕਰਨ ਨਾਲ ਚੈਂਬਰ ਵਿਚਲਾ ਤਾਪਮਾਨ ਗਰਮੀਆਂ ਵਿੱਚ ਬਾਹਰ ਨਾਲੋਂ 10-15 ਡਿਗਰੀ ਸੈਂਟੀਗਰੇਡ ਘੱਟ ਹੁੰਦਾ ਹੈ। ਇਸ ਵਿਚਲੀ ਨਮੀ ਤਕਰੀਬਨ 90 ਫ਼ੀਸਦੀ ਤਕ ਬਣੀ ਰਹਿੰਦੀ ਹੈ।
- - - - - - - - - Advertisement - - - - - - - - -