ਪੂਣੇ: ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ 15 ਸਾਲਾ ਲੜਕੀ ਪੁਣੇ ਵਿੱਚ ਡਾਕਟਰ ਕੋਲ ਚੈੱਕਅਪ ਲਈ ਗਈ। ਦਰਅਸਲ, ਉਸ ਨੂੰ ਆਪਣੀ ਮਾਹਵਾਰੀ ਦੀ ਹਾਲੇ ਤੱਕ ਸ਼ੁਰੂਆਤ ਨਾ ਹੋਣ ਕਾਰਨ ਚਿੰਤਾ ਸੀ। ਮੈਡੀਕਲ ਜਾਂਚ ਤੋਂ ਜੋ ਪਤਾ ਲੱਗਿਆ ਉਸ ਨੇ ਲੜਕੀ ਤੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ। ਉਹ ਲੜਕੀ, ਜਿਸ ਦੀ ਪਰਵਰਿਸ਼ ਔਰਤ ਵਜੋਂ ਕੀਤੀ ਗਈ ਸੀ, ਅਸਲ ਵਿੱਚ ਮਰਦ (chromosomally male) ਸੀ।

ਡਾਕਟਰਾਂ ਨੇ ਉਸ ਨੂੰ “ਐਂਡ੍ਰੋਜਨ ਇੰਸੈਂਸਟੀਵਿਟੀ ਸਿੰਡਰੋਮ” (Androgen insensitivity syndrome-AIS) ਨਾਮਕ ਇੱਕ ਦੁਰਲੱਭ ਅਵਸਥਾ ਨਾਲ ਨਿਦਾਨ ਕੀਤਾ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਜੈਨੇਟਿਕ ਤੌਰ ਤੇ ਮਰਦ ਪੈਦਾ ਹੁੰਦਾ ਹੈ ਪਰ ਇੱਕ ਔਰਤ ਦੇ ਸਰੀਰਕ ਗੁਣ ਹੁੰਦੇ ਹਨ।

ਹੁਣ, ਜਦੋਂ ਲੜਕੀ ਨੂੰ ਉਸ ਦੀ “ਸੱਚੀ ਪਛਾਣ” ਦਾ ਪਤਾ ਲਗਿਆ ਹੈ ਤਾਂ ਉਸ ਤੋਂ ਬਾਅਦ, ਲੜਕੀ ਤੇ ਉਸ ਦੇ ਮਾਪੇ ਉਸ ਦੀ ਸਾਰੀ ਉਮਰ ਇੱਕ ਔਰਤ ਵਾਲੀ ਪਛਾਣ ਬਣਾਈ ਰੱਖਣਾ ਚਾਹੁੰਦੇ ਹਨ। ਇਸ ਲਈ ਡਾਕਟਰ ਹੁਣ ਲੜਕੀ ਦੀ ਮਦਦ ਕਰ ਰਹੇ ਹਨ। ਉਸ ਦਾ ਇਲਾਜ ਕਰ ਰਹੇ ਹਨ।