62 ਸਾਲਾ ਪਾਕਿਸਤਾਨੀ ਸਾਂਸਦ ਨੇ 14 ਸਾਲਾ ਨਾਬਾਲਗ ਨਾਲ ਕੀਤਾ ਵਿਆਹ
ਇੱਕ ਪਾਸੇ ਪੂਰੀ ਦੁਨੀਆ ਬਾਲ ਵਿਆਹ ਖਿਲਾਫ ਹੈ ਤੇ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਇੱਕ ਪਾਸੇ ਪੂਰੀ ਦੁਨੀਆ ਬਾਲ ਵਿਆਹ ਖਿਲਾਫ ਹੈ ਤੇ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 62 ਸਾਲਾ ਸਾਂਸਦ ਮੌਲਾਨਾ ਸਲਾਹਊਦੀਨ ਅਯੂਬੀ ਨੇ ਇੱਕ 14 ਸਾਲਾ ਨਾਬਾਲਗ ਨਾਲ ਵਿਆਹ ਕੀਤਾ ਹੈ। ਹਾਲਾਂਕਿ ਸਰਕਾਰ ਨੇ ਪੁਲਿਸ ਜਾਂਚ ਦੇ ਆਦੇਸ਼ ਦਿੱਤੇ ਹਨ। ਸਲਾਹਊਦੀਨ ਬਲੋਚਿਸਤਾਨ ਦੇ ਚਿੱਤਰਾਲ ਵਿੱਚ ਸਾਂਸਦ ਹੈ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ 'ਦ ਡਾਊਨ' ਦੀ ਇੱਕ ਰਿਪੋਰਟ ਮੁਤਾਬਕ, ਬੱਚੀ ਦੇ ਸਲੂਕ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਦਿਖਾਇਆ ਹੈ। ਇਸ ਵਿੱਚ ਬੱਚੀ ਦਾ ਜਨਮ 28 ਅਕਤੂਬਰ 2006 ਦੱਸਿਆ ਗਿਆ ਹੈ। ਇਸ ਦੇ ਬਾਅਦ ਇੱਕ ਸਥਾਨਕ ਐਨਜੀਓ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ, ਇਸ ਮਾਮਲੇ ਸਬੰਧੀ ਜਦੋਂ ਪੁਲਿਸ ਲੜਕੀ ਦੇ ਘਰ ਪਹੁੰਚੀ ਤਾਂ ਲੜਕੀ ਦੇ ਘਰ ਵਾਲਿਆਂ ਨੇ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦਾ ਵਿਆਹ ਹੋਇਆ ਹੀ ਨਹੀਂ। ਪਾਕਿਸਤਾਨ ਵਿੱਚ ਵਿਆਹ ਕਾਨੂੰਨ ਦੀ ਗੱਲ ਕਰੀਏ ਤਾਂ ਲੜਕੀਆਂ ਦੇ ਵਿਆਹ ਦੇ ਉਮਰ 16 ਸਾਲ ਤੈਅ ਕੀਤੀ ਗਈ ਹੈ। ਜੇ ਇਸ ਤੋਂ ਘੱਟ ਉਮਰ ਦੀ ਲੜਕੀ ਦਾ ਵਿਆਹ ਕੀਤਾ ਜਾਂਦਾ ਹੈ ਤਾਂ ਇਸ ਨੂੰ ਕਾਨੂੰਨੀ ਤੌਰ ਤੇ ਗੁਨਾਹ ਮੰਨਿਆ ਜਾਂਦਾ ਹੈ।