Mystery Hut At Moon: ਚੰਦਰਮਾ 'ਤੇ ਦਿਖਾਈ ਦਿੱਤੀ 'ਰਹੱਸਮਈ' ਝੌਂਪੜੀ, ਚੀਨੀ ਰੋਵਰ ਨੇ ਭੇਜੀਆਂ ਤਸਵੀਰਾਂ; ਹੈਰਾਨ ਹੋਏ ਜਾਂਚ 'ਚ ਲੱਗੇ ਵਿਗਿਆਨੀ
ਆਪਣੇ ਚੰਦਰਮਾ ਮਿਸ਼ਨ ਦੌਰਾਨ ਚੀਨ ਦੇ ਯੁਤੁ-2 ਰੋਵਰ ਨੇ ਚੰਦਰਮਾ 'ਤੇ ਇਕ ਰਹੱਸਮਈ ਝੌਂਪੜੀ ਦੀ ਖੋਜ ਕੀਤੀ ਹੈ। ਇਹ ਝੌਂਪੜੀ ਚੰਦਰਮਾ ਦੇ ਸਭ ਤੋਂ ਦੂਰ ਦੇ ਹਿੱਸੇ ਵਾਨ ਕਾਰਮਨ ਕ੍ਰੇਟਰ ਦੇ ਨੇੜੇ ਹੈ। ਇਸ ਖੋਜ ਤੋਂ ਵਿਗਿਆਨੀ ਵੀ ਹੈਰਾਨ ਰਹਿ ਗਏ ਹਨ।
ਬੀਜਿੰਗ: ਚੰਦਰਮਾ 'ਤੇ ਇਕ ਰਹੱਸਮਈ ਝੌਂਪੜੀ (Mystery Hut) ਦਾ ਪਤਾ ਲੱਗਾ ਹੈ, ਜਿਸ ਦੀ ਤਸਵੀਰ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਗਏ ਹਨ। ਚੰਦਰਮਾ ਮਿਸ਼ਨ 'ਤੇ ਗਏ ਚੀਨ ਦੇ ਯੁਤੁ-2 ਰੋਵਰ (Yutu 2 Rover) ਨੇ ਇਸ ਝੌਂਪੜੀ ਦੇ ਆਕਾਰ ਦੀ ਰੀਜ਼ ਦਾ ਪਤਾ ਲਗਾਇਆ ਹੈ। ਇਸ ਚੀਜ਼ ਨੂੰ ਚੰਦਰਮਾ ਦੇ ਸਭ ਤੋਂ ਦੂਰ ਦੇ ਹਿੱਸੇ ਵਾਨ ਕਾਰਮਨ ਕ੍ਰੇਟਰ ਦੇ ਨੇੜੇ ਦੇਖਿਆ ਗਿਆ ਹੈ। ਚੀਨ ਦੇ ਵਿਗਿਆਨੀਆਂ ਨੇ ਇਸ ਰਹੱਸਮਈ ਚੀਜ਼ ਦੀ ਖੋਜ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਮਹੀਨੇ ਦੇਖੀ 'ਝੋਪੜੀ'
ਚੀਨ ਦੀ ਪੁਲਾੜ ਏਜੰਸੀ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ (CNSA) ਨਾਲ ਕੰਮ ਕਰ ਰਹੇ ਚੀਨੀ ਵਿਗਿਆਨ ਚੈਨਲ ਅਵਰ ਸਪੇਸ 'ਤੇ ਪਬਲਿਸ਼ 'ਯੁਤੁ 2 ਡਾਇਰੀ' ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਡਾਇਰੀ 'ਚ ਦੱਸਿਆ ਗਿਆ ਸੀ ਕਿ ਯੁਤੁ 2 (Yutu 2) ਨੇ ਚੰਦਰਮਾ ਦੇ ਉੱਤਰ ਵੱਲ ਹੋਰੀਜ਼ਨ 'ਤੇ ਘਣ (Cube Shaped) ਆਕਾਰ ਦੀ ਇਕ ਚੀਜ਼ ਦੇਖੀ। ਨਵੰਬਰ 'ਚ ਮਿਸ਼ਨ ਦੇ 36ਵੇਂ ਚੰਦਰ ਦਿਵਸ ਦੌਰਾਨ ਇਹ ਵਸਤੂ ਲਗਭਗ 80 ਮੀਟਰ ਦੂਰ ਸੀ।
ਅਵਰ ਸਪੇਸ ਨੇ ਇਸ ਚੀਜ਼ ਨੂੰ 'ਰਹੱਸਮਈ ਝੌਂਪੜੀ' ਦਾ ਨਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾਮ ਪ੍ਰਤੀਕ ਹੈ, ਕਿਉਂਕਿ ਅਸੀਂ ਸਪੱਸ਼ਟ ਤੌਰ 'ਤੇ ਨਹੀਂ ਜਾਣਦੇ ਕਿ ਇਹ ਕੀ ਹੈ। ਯੁਤੁ-2 ਮਿਸ਼ਨ ਨਾਲ ਜੁੜੇ ਵਿਗਿਆਨੀਆਂ ਨੇ ਵੀ ਇਸ ਰਹੱਸਮਈ ਚੀਜ਼ 'ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਗਲੇ 2-3 ਚੰਦਰ ਦਿਨਾਂ 'ਚ ਅਸੀਂ ਰੋਵਰ ਨੂੰ ਕ੍ਰੇਟਰ ਤੋਂ ਬਾਹਰ ਕੱਢਣ ਅਤੇ ਉਸ ਰਹੱਸਮਈ ਵਸਤੂ ਦੇ ਨੇੜੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਨੇੜੇ ਦੀ ਤਸਵੀਰ ਪ੍ਰਾਪਤ ਕੀਤੀ ਜਾ ਸਕੇ।
ਨੇੜੇ ਦੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼
ਕਈ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਰਹੱਸਮਈ ਤਸਵੀਰ ਪੱਥਰ ਦਾ ਇੱਕ ਵੱਡਾ ਟੁਕੜਾ ਹੋ ਸਕਦਾ ਹੈ। ਹਾਲਾਂਕਿ ਇਸ ਰਹੱਸ ਦਾ ਖੁਲਾਸਾ ਰੋਵਰ ਦੇ ਨੇੜੇ ਜਾਣ ਤੋਂ ਬਾਅਦ ਹੀ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੇ ਯੁਤੁ 2 ਅਤੇ ਚਾਂਗ ਈ 4 ਲੈਂਡਰ 3 ਜਨਵਰੀ 2019 ਨੂੰ ਚੰਦਰਮਾ ਦੇ ਦੂਰ ਪਾਸੇ ਉਤਰੇ ਸਨ। ਇਸ 'ਚੋਂ ਯੁਤੁ-2 ਚੰਦਰਮਾ ਉੱਤੇ 186 ਕਿਲੋਮੀਟਰ ਵਿੱਚ ਫੈਲੇ ਵਾਨ ਕਾਰਮਨ ਕ੍ਰੇਟਰ 'ਚ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ: Punjab Roadways Strike: ਪੰਜਾਬ 'ਚ ਦੂਜੇ ਦਿਨ ਰੋਡਵੇਜ਼ ਦਾ ਚੱਕਾ ਜਾਮ, ਯਾਤਰੀ ਹੋ ਰਹੇ ਖੱਜਲ-ਖੁਆਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: