ਵਾਸ਼ਿੰਗਟਨ: ਬ੍ਰਾਂਡੀ ਯਾਕਿਮਾ ਲੈਸਿਟਰ ਨਾਂਅ ਦੀ ਔਰਤ ਜੌਰਜੀਆ ਦੇ ਮਰਦਾਂ ਨੂੰ ਸਜ਼ਾ ਦੇਣਾ ਚਾਹੁੰਦੀ ਸੀ, ਜਿਨ੍ਹਾਂ ਨੇ ਉਸ ਨਾਲ ਬੇਇਨਸਾਫੀ ਕੀਤੀ ਸੀ। ਉਸ ਨੇ ਪਿਛਲੇ ਹਫ਼ਤੇ ਹੀ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਇਸ ਯੋਜਨਾ ਬਾਰੇ ਦੱਸਿਆ ਅਤੇ ਦਾਅਵਾ ਕੀਤਾ ਕਿ ਉਸ ਨੂੰ ਏਡਜ਼ ਹੈ ਅਤੇ ਉਸ ਨੇ ਕਿਹਾ ਕਿ ਉਸ ਨੇ ਉਨ੍ਹਾਂ ਲੋਕਾਂ ਨੂੰ ਜਾਣਬੁਝ ਕੇ ਸਰੀਰਕ ਸਬੰਧ ਬਣਾ ਕੇ ਇਹ ਲਾ ਇਲਾਜ ਬਿਮਾਰੀ ਲਾਈ ਹੈ।

ਵੀਡੀਓ ਤੇਜ਼ੀ ਨਾਲ ਵਾਇਰਲ ਹੋ ਵੀ ਗਿਆ। ਅਮੇਰਿਕਸ ਪੁਲਿਸ ਮੇਜਰ ਹਰਮਨ ਲਾਮਰ ਨੇ ਲੈਸਿਟਰ ਦੇ ਦਾਅਵੇ ਦਾ ਖੰਡਨ ਕੀਤਾ। ਉਨ੍ਹਾਂ ਦੱਸਿਆ ਕਿ ਲੈਸਿਟਰ ਨੇ ਕਿਹਾ ਕਿ ਵੀਡੀਓ ਝੂਠ ਸੀ ਅਤੇ ਉਹ ਐਚਆਈਵੀ ਨੈਗਟਿਵ ਹੈ। ਲੈਸਿਟਰ ਨੇ ਆਪਣੇ ਸਿਹਤ ਬਿੱਲ ਸਾਲ 2018 ਦੇ ਬਲੱਡ ਸੈਂਪਲ ਦੇ ਨਤੀਜੇ ਵੀ ਸ਼ੇਅਰ ਕੀਤੇ ਸੀ।

ਲਾਮਰ ਨੇ ਦੱਸਿਆ ਕਿ ਮਹਿਲਾ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਕੁਝ ਲੋਕਾਂ ‘ਤੇ ਗੁੱਸਾ ਸੀ ਉਹ ਵੀਡੀਓ ‘ਚ ਨਿੱਕਲ ਗਿਆ। ਸਥਾਨਕ ਕਾਨੂੰਨ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਸਭ ਤੋਂ ਪਹਿਲਾਂ ਵੀਡੀਓ ਦੀ ਰਿਪੋਰਟ ਮਿਲੀ। ਜਿਸ ਵੀਡੀਓ ‘ਚ ਲੈਸਿਟਰ ਨੇ ਆਪਣੇ ਆਪ ਨੂੰ ਏਡਸ ਗ੍ਰਸਤ ਕਿਹਾ ਹੈ ਉਹ ਵੀਡੀਓ ਵਾਲੀ ਪੋਸਟ ਨੂੰ ਹਟਾ ਦਿੱਤਾ ਗਿਆ ਹੈ।