(Source: ECI/ABP News)
ਬਦਰੀਨਾਥ ਨੇੜੇ ਇੱਕ ਅਜਿਹਾ ਝਰਨਾ ਜਿਸ ਦਾ ਪਾਪੀਆਂ ਉੱਤੇ ਨਹੀਂ ਡਿੱਗਦਾ ਪਾਣੀ... ਜਾਣੋ ਕੀ ਹੈ ਇਸ ਦਾ ਰਾਜ਼?
ਇਹ ਝਰਨਾ ਬਦਰੀਨਾਥ ਤੋਂ ਕਰੀਬ 8 ਕਿਲੋਮੀਟਰ ਦੂਰ ਹੈ। ਝਰਨਾ ਆਪਣੇ ਆਪ ਵਿੱਚ ਕਾਫ਼ੀ ਵਿਲੱਖਣ ਹੈ। ਇਸ ਦੇ ਪਾਣੀ ਦੀ ਧਾਰਾ ਮੋਤੀਆਂ ਵਰਗੀ ਹੈ ਅਤੇ ਲਗਭਗ 400 ਫੁੱਟ ਦੀ ਉਚਾਈ ਤੋਂ ਡਿੱਗਦੀ ਹੈ।
![ਬਦਰੀਨਾਥ ਨੇੜੇ ਇੱਕ ਅਜਿਹਾ ਝਰਨਾ ਜਿਸ ਦਾ ਪਾਪੀਆਂ ਉੱਤੇ ਨਹੀਂ ਡਿੱਗਦਾ ਪਾਣੀ... ਜਾਣੋ ਕੀ ਹੈ ਇਸ ਦਾ ਰਾਜ਼? A waterfall that does not fall on sinners... What is its secret? ਬਦਰੀਨਾਥ ਨੇੜੇ ਇੱਕ ਅਜਿਹਾ ਝਰਨਾ ਜਿਸ ਦਾ ਪਾਪੀਆਂ ਉੱਤੇ ਨਹੀਂ ਡਿੱਗਦਾ ਪਾਣੀ... ਜਾਣੋ ਕੀ ਹੈ ਇਸ ਦਾ ਰਾਜ਼?](https://feeds.abplive.com/onecms/images/uploaded-images/2023/02/05/b8e52283e7c1279b27eef1cf33f965d11675570885040438_original.jpg?impolicy=abp_cdn&imwidth=1200&height=675)
Vasundhra Waterfall: ਤੁਸੀਂ ਝਰਨੇ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ। ਖੂਬਸੂਰਤ ਪੇਂਟਿੰਗਾਂ ਜ਼ਰੂਰ ਦੇਖੀਆਂ ਹੋਣਗੀਆਂ, ਅਜਿਹੀਆਂ ਪੇਂਟਿੰਗਾਂ ਜੋ ਬਿਲਕੁਲ ਅਸਲੀ ਲੱਗਦੀਆਂ ਹਨ। ਇਹ ਵੀ ਸੰਭਵ ਹੈ ਕਿ ਤੁਸੀਂ ਅਸਲ 'ਚ ਝਰਨਾ ਦੇਖਿਆ ਹੋਵੇ ਤੇ ਤੁਸੀਂ ਇਸ ਦੇ ਹੇਠਾਂ ਨਹਾਉਣ ਦਾ ਮਜ਼ਾ ਵੀ ਲਿਆ ਹੋਵੇ। ਤੁਹਾਨੂੰ ਕਿਵੇਂ ਲੱਗੇਗਾ ਜੇ ਅਸੀਂ ਤੁਹਾਨੂੰ ਦੱਸੀਏ ਕਿ ਇੱਕ ਅਜਿਹਾ ਝਰਨਾ ਹੈ ਜਿਸ ਦਾ ਪਾਣੀ ਪਾਪੀਆਂ ਉੱਥੇ ਨਹੀਂ ਡਿੱਗਦਾ? ਕੁਦਰਤ (Nature) ਇੱਕ ਅਦਭੁਤ ਚੀਜ਼ ਹੈ। ਕੁਦਰਤ ਦੇ ਅੰਦਰ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਹਨ ਤੇ ਉਨ੍ਹਾਂ ਵਿੱਚੋਂ ਇੱਕ ਇਹ ਰਹੱਸਮਈ ਪਵਿੱਤਰ ਝਰਨਾ ਹੈ।
ਝਰਨੇ ਦਾ ਨਾਮ ਤੇ ਪਤਾ
ਜਿਸ ਪਵਿੱਤਰ ਝਰਨੇ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਵਸੁੰਧਰਾ ਵਾਟਰਫਾਲ (Vasundhra Waterfall) ਹੈ। ਇਹ ਝਰਨਾ ਬਦਰੀਨਾਥ ਤੋਂ ਕਰੀਬ 8 ਕਿਲੋਮੀਟਰ ਦੂਰ ਹੈ। ਝਰਨਾ ਆਪਣੇ ਆਪ ਵਿੱਚ ਕਾਫ਼ੀ ਵਿਲੱਖਣ ਹੈ। ਇਸ ਦੇ ਪਾਣੀ ਦੀ ਧਾਰਾ ਮੋਤੀਆਂ ਵਰਗੀ ਹੈ ਅਤੇ ਲਗਭਗ 400 ਫੁੱਟ ਦੀ ਉਚਾਈ ਤੋਂ ਡਿੱਗਦੀ ਹੈ। ਇਸ ਝਰਨੇ ਦੀ ਖ਼ੂਬਸੂਰਤੀ ਲੋਕਾਂ ਨੂੰ ਸਵਰਗ 'ਚ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਹ ਝਰਨਾ ਇੰਨਾ ਉੱਚਾ ਹੈ ਕਿ ਪਹਾੜ ਦੇ ਮੂਲ ਤੋਂ ਲੈ ਕੇ ਪਹਾੜ ਦੀ ਚੋਟੀ ਤੱਕ ਦੀ ਪੂਰੀ ਧਾਰਾ ਨੂੰ ਇਕ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ।
ਪਾਪੀ ਨੂੰ ਨਹੀਂ ਛੂਹਦਾ ਝਰਨੇ ਦਾ ਪਾਣੀ
ਇੱਕ ਪਾਸੇ ਬਦਰੀਨਾਥ 'ਚ ਭਗਵਾਨ ਬਦਰੀ ਆਪਣੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ, ਦੂਜੇ ਪਾਸੇ ਪਵਿੱਤਰ ਜਲ ਦੀ ਇਹ ਧਾਰਾ ਵਗਦੀ ਰਹਿੰਦੀ ਹੈ। ਕਈ ਲੋਕ ਚਾਰਧਾਮ ਯਾਤਰਾ ਲਈ ਉਤਰਾਖੰਡ ਜਾਂਦੇ ਹਨ। ਸ਼ਰਧਾਲੂ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਧਾਮ ਦੇ ਦਰਸ਼ਨ ਕਰਦੇ ਹਨ, ਪਰ ਲੋਕ ਇਸ ਪਵਿੱਤਰ ਜਲ ਧਾਰਾ ਬਾਰੇ ਨਹੀਂ ਜਾਣਦੇ।
ਝਰਨੇ ਦੀ ਖ਼ਾਸੀਅਤ
ਸ਼ਾਸਤਰਾਂ ਦੇ ਅਨੁਸਾਰ ਪੰਜ ਪਾਂਡਵਾਂ 'ਚੋਂ ਸਹਿਦੇਵ ਨੇ ਇੱਥੇ ਆਪਣੇ ਪ੍ਰਾਣ ਤਿਆਗੇ ਸਨ। ਕਿਹਾ ਜਾਂਦਾ ਹੈ ਕਿ ਇਸ ਝਰਨੇ ਦੇ ਹੇਠਾਂ ਜਾਣ ਵਾਲੇ ਹਰ ਵਿਅਕਤੀ 'ਤੇ ਝਰਨਾ ਨਹੀਂ ਡਿੱਗਦਾ ਜਾਂ ਝਰਨੇ ਦਾ ਪਾਣੀ ਪਾਪੀ ਲੋਕਾਂ 'ਤੇ ਨਹੀਂ ਡਿੱਗਦਾ। ਜੇਕਰ ਇਸ ਝਰਨੇ ਦੇ ਪਾਣੀ ਦੀ ਇੱਕ ਬੂੰਦ ਕਿਸੇ ਉੱਤੇ ਡਿੱਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਇੱਕ ਨੇਕ ਆਤਮਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਝਰਨੇ ਦਾ ਪਾਣੀ ਬਹੁਤ ਸਾਰੇ ਜੜੀ ਬੂਟੀਆਂ ਨੂੰ ਛੂਹ ਕੇ ਹੇਠਾਂ ਡਿੱਗਦਾ ਹੈ। ਇਸ ਕਰਕੇ ਜਿਸ ਉੱਤੇ ਵੀ ਇਸ ਝਰਨੇ ਦਾ ਪਾਣੀ ਪੈਂਦਾ ਹੈ, ਉਹ ਸਦਾ ਲਈ ਤੰਦਰੁਸਤ ਹੋ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)