Aghori baba meaning in Punjabi: ਸਨਾਤਨ ਧਰਮ ਵਿੱਚ ਸਾਧੂਆਂ ਅਤੇ ਸੰਤਾਂ ਦਾ ਬਹੁਤ ਮਹੱਤਵ ਹੈ। ਸਾਧੂ-ਸੰਤਾਂ ਦੇ ਅਨੇਕ ਡੇਰੇ ਅਤੇ ਅਖਾੜੇ ਆਦਿ ਹਨ। ਇਨ੍ਹਾਂ ਸਾਰੇ ਸਾਧੂਆਂ ਦਾ ਜੀਵਨ ਢੰਗ ਅਤੇ ਜੀਵਨ ਸ਼ੈਲੀ ਬਹੁਤ ਵੱਖਰੀ ਹੈ। ਕੁਝ ਸਾਧੂਆਂ ਅਤੇ ਸੰਤਾਂ ਦਾ ਜੀਵਨ ਬਹੁਤ ਰਹੱਸਮਈ ਅਤੇ ਦਿਲਚਸਪ ਹੁੰਦਾ ਹੈ। ਇਨ੍ਹਾਂ ਵਿਚੋਂ ਅਘੋਰੀ ਬਾਬਾ ਪ੍ਰਮੁੱਖ ਹਨ। ਅਘੋਰੀ ਬਾਬਾ ਆਮ ਤੌਰ 'ਤੇ ਸ਼ਮਸ਼ਾਨਘਾਟ ਵਿਚ ਰਹਿੰਦੇ ਹਨ। ਉਹ ਆਮ ਜੀਵਨ ਵਿੱਚ ਘੱਟ ਹੀ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਨਾਗਾ ਸਾਧੂਆਂ ਦਾ ਜੀਵਨ ਵੀ ਦਿਲਚਸਪ ਅਤੇ ਰਹੱਸਮਈ ਹੈ ਪਰ ਇੱਕ ਗੱਲ ਆਮ ਤੌਰ 'ਤੇ ਸੰਤਾਂ-ਮਹਾਂਪੁਰਖਾਂ ਦੇ ਭਾਈਚਾਰੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਉਹ ਅਣਵਿਆਹੇ ਰਹਿੰਦੇ ਹਨ ਅਤੇ ਬ੍ਰਹਮਚਾਰੀ ਦਾ ਪਾਲਣ ਕਰਦੇ ਹਨ ਪਰ ਅਘੋਰੀ ਬਾਬਿਆਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ।


ਅਘੋਰੀ ਬਾਬਾ ਬਣਾਉਂਦੇ ਹਨ ਲਾਸ਼ ਨਾਲ ਸਬੰਧ 



ਅਘੋਰੀ ਬਾਬਾ ਸਾਧੂ-ਸੰਤਾਂ ਦੀ ਅਜਿਹੀ ਬਿਰਾਦਰੀ ਹੈ ਜੋ ਆਮ ਤੌਰ ਉੱਤੇ ਸ਼ਮਸ਼ਾਨ ਘਾਟ ਵਿਚ ਹੀ ਰਹਿੰਦੀ ਹੈ। ਉਹ ਸ਼ਿਵ ਭਗਤ ਹੁੰਦੇ ਹਨ ਤੇ ਸ਼ਮਸ਼ਾਨ ਘਾਟ ਵਿਚ ਹੀ ਰਹਿ ਕੇ ਭਗਵਾਨ ਦੀ ਭਗਤੀ ਕਰਦੇ ਹਨ। ਇੰਨਾ ਹੀ ਨਹੀਂ ਉਹ ਆਪਣੀ ਅਜੀਬ ਜੀਵਨਸ਼ੈਲੀ ਦੇ ਕਾਰਨ ਵੀ ਮਸ਼ਹੂਰ ਹਨ। ਅਘੋਰੀ ਬਾਬਾ ਰਾਤ ਨੂੰ ਤੰਤਰ-ਮੰਤਰ ਕਰਦੇ ਹਨ। ਉਹ ਬਹੁਤ ਹੀ ਅਜੀਬ ਕੰਮ ਕਰਦੇ ਹਨ। ਜਿਵੇਂ ਅੱਧ ਸੜੀਆਂ ਲਾਸ਼ਾਂ ਨੂੰ ਖਾਂਦੇ ਹਨ। ਲਾਸ਼ਾਂ ਨਾਲ ਸਬੰਧ ਬਣਾਉਂਦੇ ਹਨ। ਇੰਨਾ ਹੀ ਨਹੀਂ ਅਘੋਰੀ ਬਾਬਾ ਮਾਹਵਾਰੀ ਦੌਰਾਨ ਔਰਤਾਂ ਨਾਲ ਸਬੰਧ ਬਣਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਮ੍ਰਿਤਕ ਦੇਹ ਨਾਲ ਸਬੰਧ ਬਣਾਉਂਦੇ ਹੋਏ ਆਪਣੇ ਆਪ ਨੂੰ ਪਰਮਾਤਮਾ ਦੀ ਭਗਤੀ ਵਿੱਚ ਲੀਨ ਰੱਖ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਸਾਧਨਾ ਦਾ ਇੱਕ ਵੱਖਰਾ ਪੱਧਰ ਹੈ।



ਅਘੋਰੀ ਬਾਬਾ ਖਾਂਦੇ ਹਨ ਮਨੁੱਖੀ ਮਾਸ 



ਅਘੋਰੀ ਬਾਬਾ ਦੀ ਜ਼ਿੰਦਗੀ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਉਹ ਇਨਸਾਨਾਂ ਦਾ ਮਾਸ ਖਾਂਦੇ ਹਨ। ਅਘੋਰੀ ਬਾਬਾ ਸ਼ਮਸ਼ਾਨ ਘਾਟ ਵਿਚ ਰਹਿੰਦੇ ਹਨ ਤੇ ਅੱਧਜਲੀਆਂ ਲਾਸ਼ਾਂ ਦਾ ਮਾਸ ਖਾਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਤੰਤਰ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਉਹ ਕਈ ਤਰ੍ਹਾਂ ਦੇ ਨਸ਼ੇ ਵੀ ਕਰਦੇ ਹਨ।