Ludhiana News: ਹੁਣ ਸਕੂਲਾਂ ਵਿੱਚ ਵੀ ਗੁੰਡਾਗਰਦੀ ਸ਼ੁਰੂ ਹੋ ਗਈ ਹੈ। ਮੋਗਾ ਵਿੱਚ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ ਫਿਲਮੀ ਸਟਾਈਲ ਵਿੱਚ ਵਾਪਰਿਆ। ਸਕੂਲੀ ਵਰਦੀ ਪਹਿਨੀ 20 ਦੇ ਕਰੀਬ ਹਮਲਾਵਰ ਵਿਦਿਆਰਥੀ 7 ਗੱਡੀਆਂ ਤੇ ਇੱਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਤੇ ਇੱਕ ਵਿਦਿਆਰਥੀ ਨੂੰ ਘੇਰ ਲਿਆ।


ਹਾਸਲ ਜਾਣਕਾਰੀ ਮੁਤਾਬਕ ਪੀੜਤ ਵਿਦਿਆਰਥੀ ਨੇ ਆਪਣੇ ਦੋਸਤ ਦੇ ਜਨਮ ਦਿਨ ਦੀ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਸਾਥੀ ਵਿਦਿਆਰਥੀਆਂ ਨੇ ਵੀਡੀਓ ਪੋਸਟ ਕਰਨ 'ਤੇ ਨਾਰਾਜ਼ਗੀ ਜਤਾਈ ਸੀ। ਇਸ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ 7 ਹਮਲਾਵਰਾਂ ਨੂੰ ਨਾਮਜ਼ਦ ਕਰਕੇ 3 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਪਿੰਡ ਬੁੱਟਰ ਕਲਾਂ ਦੇ ਵਸਨੀਕ ਰੁਪਿੰਦਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਦੁਸਾਂਝ ਰੋਡ ’ਤੇ ਸਥਿਤ ਸੈਕਰਡ ਹਾਰਟ ਸਕੂਲ ਵਿੱਚ 12ਵੀਂ ਜਮਾਤ ਦਾ ਨਾਨ-ਮੈਡੀਕਲ ਦਾ ਵਿਦਿਆਰਥੀ ਹੈ। ਕੁਝ ਦਿਨ ਪਹਿਲਾਂ ਇੱਕ ਦੋਸਤ ਦਾ ਜਨਮ ਦਿਨ ਸੀ, ਜਿਸ ਕਾਰਨ ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਦੋਸਤ ਦੀ ਇੱਕ ਪੋਸਟ ਪਾਈ ਸੀ। ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਇਸ ਪੋਸਟ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਸਨ।


ਦਰਅਸਲ ਜਿਸ ਦੋਸਤ ਦੀ ਪੋਸਟ ਉਸ ਨੇ ਇੰਸਟਾਗ੍ਰਾਮ 'ਤੇ ਪਾਈ ਹੈ ਤੇ ਇਸ ਦਾ ਵਿਰੋਧ ਕਰਨ ਵਾਲਿਆਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਝਗੜਾ ਹੋ ਗਿਆ ਸੀ। ਇਸ ਮਗਰੋਂ 11 ਅਪ੍ਰੈਲ ਨੂੰ ਪੀੜਤ ਵਿਦਿਆਰਥੀ ਸਕੂਲ ਤੋਂ ਬਾਅਦ ਸੜਕ 'ਤੇ ਜਾ ਰਿਹਾ ਸੀ। ਇਸ ਦੌਰਾਨ 7 ​ਗੱਡੀਆਂ ਤੇ ਇੱਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ 20 ਤੋਂ ਵੱਧ ਲੜਕਿਆਂ ਨੇ ਉਸ ਨੂੰ ਘੇਰ ਲਿਆ। ਸਕੂਲੀ ਵਰਦੀ ਪਹਿਨੇ  ਵਿਦਿਆਰਥੀਆਂ ਨੇ ਉਸ ਨੂੰ ਹੇਠਾਂ ਡੇਗ ਕੇ ਲੱਤਾਂ ਨਾਲ ਕੁੱਟਿਆ।


ਇਹ ਵੀ ਪੜ੍ਹੋ: Atiq Ahmad Shot Dead: ਅਤੀਕ ਤੇ ਅਸ਼ਰਫ ਦੇ ਕਤਲ ਮਗਰੋਂ ਕਿਵੇਂ ਫੜੇ ਗਏ ਹਮਲਾਵਰ? ਕੈਮਰੇ 'ਚ ਕੈਦ ਹੋਈ ਪੂਰੀ ਕਹਾਣੀ...


ਹਾਸਲ ਜਾਣਕਾਰੀ ਮੁਤਾਬਕਕ ਪੀੜਤ ਨੂੰ ਜ਼ਖਮੀ ਕਰਨ ਤੋਂ ਬਾਅਦ ਹਮਲਾਵਰ  ਵਿਦਿਆਰਥੀ ਉੱਥੋਂ ਚਲੇ ਗਏ। ਜ਼ਖਮੀ ਵਿਦਿਆਰਥੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਗਰੋਂ ਰੁਪਿੰਦਰਪਾਲ ਸਿੰਘ ਦੇ ਬਿਆਨਾਂ 'ਤੇ ਹਮਲਾਵਰ ਸ਼ਵਨੀਰ, ਇਸ਼ਨੀਤ ਸਿੰਘ ਵਾਸੀ ਬਸਤੀ ਗੋਬਿੰਦ ਗੜ੍ਹ, ਮਨਰਾਜ ਸਿੰਘ ਵਾਸੀ ਪਿੰਡ ਲੰਡੇਕੇ, ਜੋਧਪਾਲ ਸਿੰਘ ਚੰਦ ਨਵਾਂ, ਗੁਰਕੀਰਤ, ਗੁਰਬੀਰ ਸਿੰਘ, ਰਵਿੰਦਰ ਸਿੰਘ ਵਾਸੀ ਮੋਗਾ ਤੋਂ ਇਲਾਵਾ 3 ਅਣਪਛਾਤੇ ਲੜਕਿਆਂ 'ਤੇ ਕੁੱਟਮਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Ashraf Ahmed News: ਹਾਈਕੋਰਟ ਤੋਂ ਸਿਰਫ 3 ਕਿਲੋਮੀਟਰ ਦੂਰ ਪੁਲਿਸ ਤੇ ਮੀਡੀਆ ਦੇ ਸਾਹਮਣੇ ਅਤੀਕ ਤੇ ਅਸ਼ਰਫ ਨੂੰ ਗੋਲੀਆਂ ਨਾਲ ਭੁੰਨ੍ਹਿਆ, ਪੁਲਿਸ 'ਤੇ ਉੱਠ ਰਹੇ ਸਵਾਲ!