ਪੜਚੋਲ ਕਰੋ
ਇਸ ਬਾਜ਼ਾਰ 'ਚ ਵਿਕਦੀ ਦੁਲਹਨ
1/8

2/8

3/8

4/8

ਉਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਹੁੰਦਾ ਹੈ। ਆਮ ਤੌਰ 'ਤੇ ਮੁੰਡੇ ਵਾਲੇ ਦਹੇਜ ਲੈਂਦੇ ਹਨ ਪਰ ਇੱਥੇ ਰਿਵਾਜ ਉਲਟਾ ਹੈ। ਇੱਥੇ ਲੜਕੇ ਨੂੰ ਲੜਕੀ ਦੇ ਪਰਿਵਾਰ ਨੂੰ ਪੈਸੇ ਦੇਣੇ ਪੈਂਦੇ ਹਨ। ਬਾਜ਼ਾਰ 'ਚ ਪਸੰਦ ਆਈ ਲੜਕੀ ਨੂੰ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਨੂੰਹ ਸਵੀਕਾਰ ਕਰਨਾ ਪੈਂਦਾ ਹੈ। ਇਸ ਨਿਯਮ ਦਾ ਪਾਲਨ ਸਖ਼ਤੀ ਨਾਲ ਹੁੰਦਾ ਹੈ।
5/8

ਲੜਕੀਆਂ ਵੇਚਣ ਦਾ ਦਸਤੂਰ ਇੱਥੇ ਗ਼ਰੀਬ ਪਰਿਵਾਰਾਂ 'ਚ ਕਈ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ। ਇਸ 'ਤੇ ਕੋਈ ਕਾਨੂੰਨੀ ਰੋਕ ਨਹੀਂ ਹੈ। ਕਬੀਲੇ ਦੇ ਇਲਾਵਾ ਕੋਈ ਬਾਹਰੀ ਵਿਅਕਤੀ ਦੁਲਹਨ ਨਹੀਂ ਖ਼ਰੀਦ ਸਕਦਾ। ਬਾਜ਼ਾਰ 'ਚ ਉਹ ਹੀ ਦੁਲਹਨ ਹੁੰਦੀਆਂ ਹਨ ਜੋ ਆਰਥਿਕ ਪੱਖੋਂ ਕਮਜ਼ੋਰ ਹੁੰਦੀਆਂ ਹਨ। ਬਾਜ਼ਾਰ 'ਚ ਲੜਕੀਆਂ ਇਕੱਲੀਆਂ ਨਹੀਂ ਆਉਂਦੀਆਂ।
6/8

ਬਾਜ਼ਾਰ 'ਚ ਲੜਕੀਆਂ ਨੂੰ ਦੁਲਹਨ ਦੀ ਪੁਸ਼ਾਕ 'ਚ ਲਿਆਇਆ ਜਾਂਦਾ ਹੈ। ਵਿਕਣ ਵਾਲੀਆਂ ਦੁਲਹਨ 'ਚ ਲਗਭਗ ਹਰ ਉਮਰ ਦੀਆਂ ਲੜਕੀਆਂ-ਔਰਤਾਂ ਹੁੰਦੀਆਂ ਹਨ। ਦੁਲਹਨ ਖ਼ਰੀਦਣ ਲਈ ਅਕਸਰ ਲਾੜੇ ਦੇ ਪਰਿਵਾਰ ਵਾਲੇ ਵੀ ਆਉਂਦੇ ਹਨ। ਲਾੜਾ ਪਹਿਲਾਂ ਆਪਣੀ ਪਸੰਦ ਦੀ ਲੜਕੀ ਚੁਣਦਾ ਹੈ ਅਤੇ ਫਿਰ ਉਸ ਨੂੰ ਲੜਕੀ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਸੰਦ ਆਉਣ 'ਤੇ ਉਹ ਉਸ ਲੜਕੀ ਨੂੰ ਆਪਣੀ ਪਤਨੀ ਸਵੀਕਾਰ ਕਰ ਲੈਂਦਾ ਹੈ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਤੈਅ ਰਕਮ ਦੇ ਦਿੰਦਾ ਹੈ।
7/8

ਇੱਥੇ ਕਬੀਲੇ ਦਾ ਕੋਈ ਵੀ ਵਿਅਕਤੀ ਆਪਣੀ ਪਸੰਦ ਦੀ ਦੁਲਹਨ ਖ਼ਰੀਦ ਕੇ ਉਸ ਨਾਲ ਵਿਆਹ ਕਰਵਾ ਸਕਦਾ ਹੈ। ਇਹ ਮੇਲਾ ਅਜਿਹੇ ਗ਼ਰੀਬ ਪਰਿਵਾਰਾਂ ਵੱਲੋਂ ਲਗਾਇਆ ਜਾਂਦਾ ਹੈ, ਜਿੰਨਾ ਦੇ ਆਰਥਿਕ ਹਾਲਾਤ ਅਜਿਹੇ ਹੁੰਦੇ ਹਨ ਕਿ ਉਹ ਆਪਣੀ ਬੇਟੀ ਦੇ ਵਿਆਹ ਦਾ ਖ਼ਰਚ ਨਹੀਂ ਚੁੱਕ ਸਕਦੇ।
8/8

ਬੁਲਗਾਰੀਆ: ਆਮ ਤੌਰ 'ਤੇ ਅਸੀਂ ਆਪਣੀਆਂ ਲੋੜਾਂ ਦਾ ਸਮਾਨ ਬਾਜ਼ਾਰ 'ਚ ਖ਼ਰੀਦਣ ਜਾਂਦੇ ਹਾਂ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਬਾਜ਼ਾਰ 'ਚ ਦੁਲਹਨ ਵੀ ਵਿਕਦੀ ਹੋਵੇ। ਬੁਲਗਾਰੀਆ 'ਚ ਸਟਾਰਾ ਜਾਗੋਰ ਨਾਂ ਦੀ ਇੱਕ ਜਗ੍ਹਾ 'ਤੇ ਹਰ ਤਿੰਨ ਸਾਲਾਂ 'ਚ ਇੱਕ ਵਾਰ ਦੁਲਹਨ ਦਾ ਬਾਜ਼ਾਰ ਲੱਗਦਾ ਹੈ।
Published at : 24 Nov 2016 12:27 PM (IST)
Tags :
Ajab GajabView More






















