ਜਾਣੋ…ਮੱਛਰਾਂ ਨੂੰ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ
ਅਜਿਹੇ 'ਚ ਕੀਟ ਵਿਗਿਆਨੀਆਂ ਨੂੰ ਉਨ੍ਹਾਂ 'ਚੋਂ ਬਿਮਾਰੀ ਵਾਲੇ ਮੱਛਰ ਵੱਖ ਕਰਨੇ ਪੈਂਦੇ ਹਨ। ਮੱਛਰ ਟ੍ਰੈਪ ਦੇ ਅੰਦਰ ਆਉਂਦਾ ਹੈ, ਇਸ ਦੇ ਦਰਵਾਜ਼ੇ ਖ਼ੁਦ ਬੰਦ ਹੋ ਜਾਂਦੇ ਹਨ।
ਮੱਛਰਾਂ ਨਾਲ ਲੜਨ ਲਈ ਦਵਾਈ ਦੇ ਛਿੜਕਾਅ ਜਿਹੇ ਰਵਾਇਤੀ ਤਰੀਕੇ ਨਾਕਾਫੀ ਸਾਬਿਤ ਹੋ ਰਹੇ ਹਨ। ਹੁਣ ਜੀਕਾ, ਡੇਂਗੂ, ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਖ਼ਾਤਮੇ ਲਈ ਰੋਬੋਟਿਕਸ ਤੇ ਕਲਾਊਡ ਕੰਪਿਊਟਿੰਗ ਜਿਹੀਆਂ ਤਕਨੀਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸੇ ਯਮ 'ਚ ਦੁਨੀਆਂ ਦੀ ਵੱਡੀ ਆਈਟੀ ਕੰਪਨੀ ਮਾਈਕ੍ਰੋਸਾਫਟ ਨੇ ਗੂਗਲ ਦੀ ਡਿਸੀਜ਼ ਟੈਕਨਾਲੋਜੀ ਕੰਪਨੀ ਵੇਰਿਲੀ ਲਾਈਫ ਸਾਇੰਸਿਜ਼ ਨਾਲ ਸਾਂਝੇਦਾਰੀ ਕੀਤੀ ਹੈ।
ਮਾਈਕ੍ਰੋਸਾਫਟ ਇਕ ਸਮਾਰਟ ਮੈਸਕੀਟੋ ਟ੍ਰੈਪ ਦਾ ਪ੍ਰੀਖਣ ਕਰ ਰਹੀ ਹੈ। ਇਹ ਟ੍ਰੈਪ ਡੇਂਗੂ ਦੇ ਏਡੀਜ਼ ਏਜੇਪਟਾਈ ਮੱਛਰ ਨੂੰ ਪਹਿਚਾਣ ਕੇ ਫੜਦਾ ਹੈ। ਇਸੇ ਦੇ ਰਾਹੀਂ ਕੀਟ ਵਿਗਿਆਨੀ ਪਤਾ ਲਗਾਉਂਦੇ ਹਨ ਕਿ ਇਹ ਮੱਛਰ ਬਿਮਾਰੀ ਨੂੰ ਮਹਾਮਾਰੀ 'ਚ ਕਿਵੇਂ ਬਦਲ ਦਿੰਦੇ ਹਨ। ਹੁਣ ਤਕ ਜੋ ਟ੍ਰੈਪ ਮੌਜੂਦ ਹਨ ਉਹ ਮੱਛਰਾਂ, ਕੀਟ-ਪਤੰਗਾਂ 'ਚ ਫਰਕ ਨਹੀਂ ਪਹਿਚਾਣ ਪਾਉਂਦੇ। ਲਿਹਾਜ਼ਾ ਮੱਖੀ-ਮੱਛਰ ਸਾਰੇ ਉਸ 'ਚ ਫਸ ਜਾਂਦੇ ਹਨ।
ਅਜਿਹੇ 'ਚ ਕੀਟ ਵਿਗਿਆਨੀਆਂ ਨੂੰ ਉਨ੍ਹਾਂ 'ਚੋਂ ਬਿਮਾਰੀ ਵਾਲੇ ਮੱਛਰ ਵੱਖ ਕਰਨੇ ਪੈਂਦੇ ਹਨ। ਮੱਛਰ ਟ੍ਰੈਪ ਦੇ ਅੰਦਰ ਆਉਂਦਾ ਹੈ, ਇਸ ਦੇ ਦਰਵਾਜ਼ੇ ਖ਼ੁਦ ਬੰਦ ਹੋ ਜਾਂਦੇ ਹਨ । ਬਰਡ ਹਾਊਸ ਦੇ ਬਰਾਬਰ ਇਹ ਟ੍ਰੈਪ ਰੋਬੋਟਿਕਸ, ਇਨਫਰਾ ਰੈੱਡ ਸੈਂਸਰ, ਮਸ਼ੀਨ ਲਰਨਿੰਗ ਤੇ ਕਲਾਊਡ ਕੰਪਿਊਟਿੰਗ ਨਾਲ ਲੈਸ ਹੈ।ਮਾਈਕ੍ਰੋਸਾਫਟ ਪ੍ਰੀਮੋਨੀਸ਼ਨ ਪ੍ਰੋਗਰਾਮ ਤਹਿਤ ਡ੍ਰੋਨ ਜਿਹੀ ਉੱਚ ਤਕਨੀਕ ਦੀ ਮਦਦ ਨਾਲ ਮੱਛਰਾਂ 'ਤੇ ਕਾਬੂ 'ਤੇ ਜ਼ੋਰ ਦੇ ਰਹੀ ਹੈ।
ਟ੍ਰੈਪ ਰਾਹੀਂ ਕੀਟ ਵਿਗਿਆਨੀ ਨਮੀ, ਗਰਮੀ ਤੇ ਹੋਰ ਵਾਤਾਵਰਨ ਸਬੰਧੀ ਹਾਲਤਾਂ 'ਚ ਮੱਛਰਾਂ ਦੇ ਵਿਕਾਸ 'ਤੇ ਨਜ਼ਰ ਰੱਖਣਗੇ। ਇਹ ਪਤਾ ਲਗਾਇਆ ਜਾ ਸਕੇਗਾ ਕਿ ਆਖ਼ਰ ਬਿਮਾਰੀ ਵਾਲੇ ਮੱਛਰ ਸਰਗਰਮ ਕਦੋਂ ਹੁੰਦੇ ਹਨ। ਇਸ ਨਾਲ ਇਨ੍ਹਾਂ 'ਤੇ ਕਾਬੂ ਪਾਉਣ 'ਚ ਮਦਦ ਮਿਲੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin