ਸਿਗਰੇਟ ਲਈ ਕਾਂ ਤੇ ਸ਼ਖਸ ਵਿਚਾਲੇ ਹੋਈ ਗਹਿਰੀ ਦੋਸਤੀ, ਦੋਵੇਂ ਇਕੱਠੇ ਮਿਲ ਕੇ ਮਾਰਦੇ ਸੀ ਸੂਟਾ, ਫਿਰ ਇੱਕ ਦਿਨ..
ਅਕਸਰ ਤੁਸੀਂ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਨਸ਼ਾ ਕਰਨ ਵਾਲਿਆਂ ਵਿੱਚ ਜਲਦ ਦੋਸਤੀ ਹੋ ਜਾਂਦੀ ਹੈ। ਸ਼ਰਾਬ-ਸਿਗਰਟ ਪੀਣ ਵਾਲੇ ਲੋਕ ਬਹੁਤ ਆਰਾਮ ਨਾਲ ਇੱਕ-ਦੂਜੇ ਦੇ ਨਾਲ ਘੁੱਲ-ਮਿਲ ਜਾਂਦੇ ਹਨ
Trending: ਅਕਸਰ ਤੁਸੀਂ ਸੁਣਿਆ ਜਾਂ ਦੇਖਿਆ ਹੋਵੇਗਾ ਕਿ ਨਸ਼ਾ ਕਰਨ ਵਾਲਿਆਂ ਵਿੱਚ ਜਲਦ ਦੋਸਤੀ ਹੋ ਜਾਂਦੀ ਹੈ। ਸ਼ਰਾਬ-ਸਿਗਰਟ ਪੀਣ ਵਾਲੇ ਲੋਕ ਬਹੁਤ ਆਰਾਮ ਨਾਲ ਇੱਕ-ਦੂਜੇ ਦੇ ਨਾਲ ਘੁੱਲ-ਮਿਲ ਜਾਂਦੇ ਹਨ ਪਰ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਕਦੇ ਸਿਗਰਟ ਲਈ ਇਨਸਾਨ ਤੇ ਕਾਂ ਦੀ ਦੋਸਤੀ ਦੇਖੀ ਹੈ ? ਯਕੀਨਨ ਤੁਹਾਡਾ ਜਵਾਬ ਨਾਂਹ ਵਿੱਚ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ, ਜਿੱਥੇ ਕਾਂ ਤੇ ਇਨਸਾਨ ਇਕੱਠੇ ਸੂਟਾ ਮਾਰਦੇ ਸਨ।
'ਡੇਲੀ ਮੇਲ' ਮੁਤਾਬਕ, ਜਦੋਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਸੀ ਤਾਂ ਇੰਗਲੈਂਡ ਦੇ ਈਸਟ ਸਸੇਕਸ ਦਾ ਰਹਿਣ ਵਾਲਾ ਪੀਟ ਆਪਣਾ ਜ਼ਿਆਦਾਤਰ ਸਮਾਂ ਬਾਗ 'ਚ ਬਿਤਾਉਂਦਾ ਸੀ। ਪੀਟ ਬਾਗ ਵਿੱਚ ਬੈਠ ਕੇ ਸਿਗਰਟ ਪੀਂਦਾ ਸੀ। ਇੱਕ ਦਿਨ ਜਦੋਂ ਉਹ ਸਿਗਰਟ ਪੀ ਰਿਹਾ ਸੀ ਤਾਂ ਇੱਕ ਕਾਂ ਉੱਥੇ ਆ ਕੇ ਉਸ ਦੇ ਕੋਲ ਬੈਠ ਗਿਆ। ਜਦੋਂ ਪੀਟ ਨੇ ਉਸ ਨੂੰ ਸਿਗਰਟ ਦੀ ਪੇਸ਼ਕਸ਼ ਕੀਤੀ ਤਾਂ ਉਹ ਵੀ ਖੁਸ਼ੀ ਨਾਲ ਪੀਣ ਲੱਗ ਪਿਆ। ਪੀਟ ਦਾ ਕਹਿਣਾ ਹੈ ਕਿ ਜਦੋਂ ਕਾਂ ਨੇ ਪਹਿਲੀ ਵਾਰ ਸਿਗਰਟ ਪੀਤੀ ਤਾਂ ਉਸ ਨੂੰ ਉਸ ਦੀ ਲਤ ਲੱਗ ਗਈ ਤੇ ਉਹ ਹਰ ਰੋਜ਼ ਉਸ ਕੋਲ ਆ ਕੇ ਸਿਗਰਟ ਪੀਣ ਲੱਗ ਪਿਆ।
ਦੋਵੇਂ ਹਰ ਰੋਜ਼ ਮਸਤੀ ਕਰਦੇ ਹੋਏ ਸਿਗਰਟ ਪੀਣ ਲੱਗੇ। ਪੀਟ ਨੇ ਪਿਆਰ ਨਾਲ ਕਾਂ ਦਾ ਨਾਂ ਕ੍ਰੇਗ ਰੱਖ ਦਿੱਤਾ। ਪੀਟ ਨੇ ਦੱਸਿਆ ਕਿ ਕਈ ਵਾਰ ਕਾਂ ਉਸ ਦੇ ਮੂੰਹੋਂ ਜ਼ਬਰਦਸਤੀ ਸਿਗਰਟ ਖੋਹ ਲੈਂਦਾ ਸੀ। ਕਈ ਮਹੀਨਿਆਂ ਤੱਕ ਦੋਵੇਂ ਇਕੱਠੇ ਸਿਗਰਟ ਪੀਂਦੇ ਰਹੇ ਪਰ ਅਚਾਨਕ ਕ੍ਰੇਗ ਨੇ ਬਾਗ ਵਿੱਚ ਆਉਣਾ ਬੰਦ ਕਰ ਦਿੱਤਾ।
ਕਈ ਮਹੀਨੇ ਬੀਤ ਗਏ ਜਦੋਂ ਕਾਂ ਬਾਗ ਵਿੱਚ ਨਾ ਆਇਆ। ਪੀਟ ਦਾ ਕਹਿਣਾ ਹੈ ਕਿ ਉਸਨੂੰ ਡਰ ਹੈ ਕਿ ਬਹੁਤ ਜ਼ਿਆਦਾ ਸਿਗਰੇਟ ਪੀਣ ਨਾਲ ਉਸ ਦੀ ਮੌਤ ਨਾ ਹੋ ਗਈ ਹੋਵੇ। ਪੀਟ ਨੇ ਵੀ ਉਸ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਪੀਟ ਨੇ ਕਾਂ ਨਾਲ ਸਿਗਰਟ ਪੀਂਦੇ ਹੋਏ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।