60 ਸਾਲ ਪਹਿਲਾਂ ਚਾਕਲੇਟ ਨਾਲੋਂ ਵੀ ਸਸਤਾ ਸੀ ਸੋਨਾ, ਉਸ ਵੇਲੇ ਦਾ ਬਿੱਲ ਵੇਖ ਹੋ ਜਾਓਗੇ ਹੈਰਾਨ
1950 ਦੇ ਦਹਾਕੇ ਦੇ ਇੱਕ ਸੁਨਿਆਰੇ ਦੇ ਬਿੱਲ ਦੀ ਇੱਕ ਤਸਵੀਰ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ ਅਤੇ ਅੱਜ ਅਸੀਂ ਜਿਹੜੇ ਸਮੇਂ 'ਚ ਜੀਅ ਰਹੇ ਹਾਂ, ਉਸ ਨੂੰ ਵੇਖਦੇ ਹੋਏ ਸੋਨੇ ਦੀ ਮਾਮੂਲੀ ਕੀਮਤ ਬਾਰੇ ਸੁਣ ਲੋਕਾਂ ਨੂੰ ਝਟਕਾ ਲੱਗਿਆ ਹੈ।
Gold Rate History : ਸੋਨਾ ਹਮੇਸ਼ਾ ਭਾਰਤੀ ਪਰੰਪਰਾ ਦਾ ਹਿੱਸਾ ਰਿਹਾ ਹੈ। ਸਮਾਰਕਾਂ ਤੋਂ ਲੈ ਕੇ ਕੰਨਾਂ ਦੀਆਂ ਵਾਲੀਆਂ ਤਕ, ਭਾਰਤੀਆਂ ਦਾ ਸੋਨੇ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕ ਆਪਣੇ ਵਾਧੂ ਪੈਸਿਆਂ ਦਾ ਇਸਤੇਮਾਲ ਸੋਨਾ ਖਰੀਦਣ ਲਈ ਕਰਦੇ ਹਨ। ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਸਾਲ ਦਰ ਸਾਲ ਵਾਧਾ ਹੋਇਆ ਹੈ। ਕੁਝ ਸਾਲ ਗਿਰਾਵਟ ਦੇ ਵੀ ਸਨ, ਪਰ ਜ਼ਿਆਦਾਤਰ ਸਾਲਾਂ 'ਚ ਇਸ ਨੇ ਤੇਜ਼ੀ ਦਰਜ ਕੀਤੀ ਹੈ। ਹਾਲਾਂਕਿ ਅੱਜ ਦੇ ਸਮੇਂ 'ਚ ਸੋਨਾ 56-57 ਹਜ਼ਾਰ ਰੁਪਏ ਦੇ ਦਾਇਰੇ 'ਚ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਤੋਂ 63 ਸਾਲ ਪਹਿਲਾਂ ਸੋਨੇ ਦੀ ਕੀਮਤ ਕੀ ਸੀ? ਜੇ ਨਹੀਂ ਤਾਂ ਆਓ ਜਾਣੀਏ -
ਜਿਵੇਂ ਕਿ ਤੁਹਾਨੂੰ ਅੰਦਾਜਾ ਹੋਵੇਗਾ ਕਿ 1950 ਦੇ ਦਹਾਕੇ 'ਚ ਸੋਨਾ ਅੱਜ ਦੇ ਮੁਕਾਬਲੇ ਬਹੁਤ ਸਸਤਾ ਹੋਵੇਗਾ। ਹੁਣ 1950 ਦੇ ਦਹਾਕੇ ਦੇ ਇੱਕ ਸੁਨਿਆਰੇ ਦੇ ਬਿੱਲ ਦੀ ਇੱਕ ਤਸਵੀਰ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ ਅਤੇ ਅੱਜ ਅਸੀਂ ਜਿਹੜੇ ਸਮੇਂ 'ਚ ਜੀਅ ਰਹੇ ਹਾਂ, ਉਸ ਨੂੰ ਵੇਖਦੇ ਹੋਏ ਸੋਨੇ ਦੀ ਮਾਮੂਲੀ ਕੀਮਤ (ਜਿਸ ਦਾ ਬਿਲ 'ਚ ਜ਼ਿਕਰ ਕੀਤਾ ਗਿਆ ਹੈ) ਬਾਰੇ ਸੁਣ ਲੋਕਾਂ ਨੂੰ ਝਟਕਾ ਲੱਗਿਆ ਹੈ।
ਅੱਜ ਦੇ ਸਮੇਂ 'ਚ ਜੇਕਰ ਕੋਈ ਵਿਅਕਤੀ ਸੋਨਾ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਚਿੰਤਾ ਜ਼ਰੂਰ ਹੁੰਦੀ ਹੈ ਕਿ ਇਸ ਨਾਲ ਉਸ ਦੀ ਜੇਬ 'ਤੇ ਬੋਝ ਪਵੇਗਾ। ਸੋਨੇ ਨੂੰ ਇੱਕ ਜਾਇਦਾਦ ਵੀ ਮੰਨਿਆ ਜਾਂਦਾ ਹੈ, ਕਿਉਂਕਿ ਲੋਕ ਇੱਕ ਨਿਵੇਸ਼ ਵਜੋਂ ਸੋਨਾ ਇਕੱਠਾ ਕਰਦੇ ਹਨ। ਹਾਲਾਂਕਿ ਵਾਇਰਲ ਹੋਈ ਬਿੱਲ ਦੀ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਅੱਜ ਇੱਕ ਸਿਲਕ ਚਾਕਲੇਟ ਬਾਰ ਦੀ ਕੀਮਤ ਉਸ ਸਮੇਂ ਦੇ 1959 ਦੇ ਸੋਨੇ ਦੇ ਰੇਟ ਤੋਂ ਵੱਧ ਹੈ।
ਇਹ ਬਿੱਲ 1959 'ਚ ਮਹਾਰਾਸ਼ਟਰ ਸੂਬੇ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਨੂੰ ਦਰਸਾਉਂਦਾ ਹੈ। ਬਿੱਲ 'ਚ ਇੱਕ ਤੋਲਾ ਮਤਲਬ 11.66 ਗ੍ਰਾਮ ਸੋਨੇ ਦੀ ਕੀਮਤ 113 ਰੁਪਏ ਦੱਸੀ ਗਈ ਹੈ। ਨੰਬਰ ਅਤੇ ਕੈਲਕੁਲੇਸ਼ਨ ਦੇ ਅਨੁਸਾਰ 1 ਗ੍ਰਾਮ ਸੋਨੇ ਦੀ ਕੀਮਤ (ਇਸ ਪੁਰਾਣੇ ਬਿੱਲ ਅਨੁਸਾਰ) ਲਗਭਗ 10 ਰੁਪਏ ਹੈ। ਅੱਜ ਤੁਹਾਨੂੰ 10 ਰੁਪਏ ਦੇ ਨੋਟ ਨਾਲ ਚਾਕਲੇਟਾਂ ਦਾ ਇੱਕ ਛੋਟਾ ਜਿਹਾ ਪੈਕੇਟ ਹੀ ਮਿਲ ਸਕਦਾ ਹੈ। ਉੱਥੇ ਹੀ ਜੇਕਰ ਕੈਡਬਰੀ ਦੀ ਸਿਲਕ ਚਾਕਲੇਟ ਦੀ ਗੱਲ ਕਰੀਏ ਤਾਂ ਅਮੇਜ਼ਨ 'ਤੇ ਇਸ ਦੀ ਕੀਮਤ 155 ਰੁਪਏ ਹੈ। ਮਤਲਬ 1959 ਦੇ ਰੇਟ ਅਨੁਸਾਰ ਇਕ ਤੋਲੇ ਸੋਨੇ ਤੋਂ ਵੀ ਵੱਧ।
ਹੁਣ ਸੋਨੇ ਦੀ ਕੀਮਤ ਪੁਰਾਣੀਆਂ ਕੀਮਤਾਂ ਦੇ ਮੁਕਾਬਲੇ 568 ਰੁਪਏ ਪ੍ਰਤੀ ਗ੍ਰਾਮ ਹੈ। ਜੇ ਅਸੀਂ 1950 ਦੇ ਦਹਾਕੇ 'ਚ ਇੱਕ ਗ੍ਰਾਮ ਸੋਨਾ ਖਰੀਦਣ ਲਈ ਇੱਕੋ ਜਿਹੀ ਰਕਮ ਦੀ ਵਰਤੋਂ ਕੀਤੀ ਤਾਂ ਅਸੀਂ ਅੱਜ 500 ਗ੍ਰਾਮ ਤੋਂ ਵੱਧ ਸੋਨਾ ਖਰੀਦ ਸਕਦੇ ਹਾਂ। ਜੇਕਰ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਰਿਹਾ ਤਾਂ ਭਵਿੱਖ 'ਚ ਇਹ ਆਉਣ ਵਾਲੀ ਪੀੜ੍ਹੀ ਨੂੰ ਹੋਰ ਵੀ ਜ਼ਬਰਦਸਤ ਝਟਕਾ ਦੇ ਸਕਦਾ ਹੈ।