ਸੋਸ਼ਲ ਮੀਡੀਆ 'ਤੇ ਅੰਡੇ ਦੀ ਤਸਵੀਰ ਨੇ ਕਮਲੇ ਕੀਤੇ ਲੋਕ, ਜਾਣੋ ਕੀ ਹੈ ਅਸਲ ਵਜ੍ਹਾ
Trending News: ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਜੀਬ ਹੈ, ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਦੋਂ ਕੀ ਹੋਵੇਗਾ। ਇੰਸਟਾਗ੍ਰਾਮ 'ਤੇ ਅੰਡੇ ਦੀ ਤਸਵੀਰ ਨੇ ਹੁਣ ਤੱਕ ਸਭ ਤੋਂ ਵੱਧ ਲਾਈਕਸ ਮਿਲਣ ਦਾ ਰਿਕਾਰਡ ਬਣਾ ਲਿਆ ਹੈ।
Trending News: ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਜੀਬ ਹੈ। ਇਸ ਤੋਂ ਵੀ ਅਜੀਬ ਗੱਲ ਇੱਥੇ ਦੇਖਣ ਵਾਲੇ ਯੂਜ਼ਰਸ ਦੀ ਹੈ, ਹਾਲਾਂਕਿ ਕੋਈ ਨਹੀਂ ਕਹਿ ਸਕਦਾ ਕਿ ਇਹ ਸੋਸ਼ਲ ਮੀਡੀਆ 'ਤੇ ਕਦੋਂ ਵਾਇਰਲ ਹੋਵੇਗੀ ਪਰ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀ ਉਹੀ ਤਾਕਤ ਹੈ ਜੋ ਕਿਸੇ ਵੀ ਆਮ ਚੀਜ਼ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ 'ਤੇ ਰੱਖ ਸਕਦੀ ਹੈ। ਜੀ ਹਾਂ, ਹਾਲ ਹੀ 'ਚ ਗਿਨੀਜ਼ ਵਰਲਡ ਰਿਕਾਰਡਸ ਨੇ ਇੱਕ ਟਵੀਟ 'ਚ ਕਿਹਾ ਹੈ ਕਿ ਇੰਸਟਾਗ੍ਰਾਮ 'ਤੇ ਹੁਣ ਤੱਕ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਗਈਆਂ ਤਸਵੀਰਾਂ 'ਚ ਅੰਡੇ ਦੀ ਤਸਵੀਰ ਸਭ ਤੋਂ ਅੱਗੇ ਹੈ।
View this post on Instagram
ਦਰਅਸਲ, ਗਿਨੀਜ਼ ਵਰਲਡ ਰਿਕਾਰਡਸ ਦੇ ਇੱਕ ਤਾਜ਼ਾ ਟਵੀਟ ਨੇ ਖੁਲਾਸਾ ਕੀਤਾ ਹੈ ਕਿ 2019 ਵਿੱਚ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਅੰਡੇ ਦੀ ਤਸਵੀਰ ਹੁਣ ਤੱਕ ਦੁਨੀਆ ਵਿੱਚ ਸਭ ਤੋਂ ਵੱਧ ਲਾਈਕਸ ਹਾਸਲ ਕਰਨ ਵਾਲੀ ਇਕਲੌਤੀ ਤਸਵੀਰ ਹੈ। ਇਸ ਦੇ ਨਾਲ ਹੀ ਕਾਇਲੀ ਜੇਨਰ ਦੀ ਪੋਸਟ ਕੀਤੀ ਗਈ ਤਸਵੀਰ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਸੀ ਪਰ ਅੰਡੇ ਦੀ ਤਸਵੀਰ ਨੇ ਉਸ ਨੂੰਵੀ ਪਿੱਛੇ ਛੱਡ ਦਿੱਤਾ ਹੈ। ਗਿਨੀਜ਼ ਵਰਲਡ ਰਿਕਾਰਡਸ ਦੇ ਟਵੀਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਵਾਲਾ ਅੰਡਾ ਤਿੰਨ ਸਾਲ ਪਹਿਲਾਂ 2019 ਵਿੱਚ ਪੋਸਟ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ 55.5 ਮਿਲੀਅਨ ਲਾਈਕਸ ਮਿਲ ਚੁੱਕੇ ਹਨ।
The World Record Egg was posted three years ago today and is STILL the most liked picture on Instagram with 55.5 million likes!https://t.co/iUBaYADG08
— Guinness World Records (@GWR) January 4, 2022
ਇਸ ਖ਼ਬਰ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਸੋਚਣ ਲਈ ਮਜ਼ਬੂਰ ਹੋ ਜਾਵੋਗੇ ਕਿ ਆਖਿਰ ਇੱਕ ਅੰਡੇ ਦੀ ਤਸਵੀਰ ਵਿੱਚ ਅਜਿਹਾ ਕੀ ਖਾਸ ਹੈ ਜਿਸ ਨੂੰ ਦੁਨੀਆ ਭਰ ਦੇ 55.5 ਮਿਲੀਅਨ ਲੋਕਾਂ ਨੇ ਪਸੰਦ ਕੀਤਾ ਹੋਵੇਗਾ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇਸ ਸਮੇਂ ਕੁਝ ਵੀ ਅਸੰਭਵ ਨਹੀਂ ਹੈ। ਇਸ ਸਭ ਦੇ ਵਿਚਕਾਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਸਟਾਗ੍ਰਾਮ ਪੇਜ 'ਤੇ ਸਿਰਫ ਇੱਕ ਪੋਸਟ ਕੀਤੀ ਗਈ ਹੈ ਜਿਸ ਤੋਂ ਇਨ੍ਹਾਂ ਤਿੰਨ ਸਾਲਾਂ ਵਿੱਚ ਅੰਡੇ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਪੇਜ ਵਲੋਂ ਹੋਰ ਕਿਸੇ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਨਹੀਂ ਕੀਤਾ। ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ World_record_egg ਨਾਮ ਦੇ ਇਸ ਪੇਜ ਨੂੰ 4.8 ਮਿਲੀਅਨ ਯੂਜ਼ਰਸ ਫਾਲੋ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Heavy Snowfall: ਜੰਮੂ-ਕਸ਼ਮੀਰ 'ਚ 'ਬਹੁਤ ਭਾਰੀ ਬਰਫਬਾਰੀ', ਰੈੱਡ ਅਲਰਟ ਜਾਰੀ, IMD ਨੇ ਜਾਰੀ ਕੀਤਾ ਅਲਰਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: