ਪੜਚੋਲ ਕਰੋ
Advertisement
ਪਾਣੀ ‘ਚ ਫਸੀ ਲਗਜ਼ਰੀ ਜੈਗੁਆਰ, ਕੋਲੋਂ ਤੇਜ਼ ਰਫ਼ਤਾਰ ‘ਚ ਨਿਕਲੀ ਮਹਿੰਦਰਾ ਦੀ ਕਾਰ
ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਮੁੰਬਈ ‘ਚ ਹਾਲ ਹੀ ‘ਚ ਹੋਈ ਬਾਰਸ਼ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਾਇਰਲ ਵੀਡੀਓ ‘ਚ ਜਿੱਥੇ ਮੁੰਬਈ ਦੀਆਂ ਸੜਕਾਂ ‘ਤੇ ਪਾਣੀ ਭਰਿਆ ਤੇ ਉਨ੍ਹਾਂ ‘ਚ ਗੱਡੀਆਂ ਫਸੀਆਂ ਨਜ਼ਰ ਆ ਰਹੀਆਂ ਹਨ।
ਮੁੰਬਈ: ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਮੁੰਬਈ ‘ਚ ਹਾਲ ਹੀ ‘ਚ ਹੋਈ ਬਾਰਸ਼ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਾਇਰਲ ਵੀਡੀਓ ‘ਚ ਜਿੱਥੇ ਮੁੰਬਈ ਦੀਆਂ ਸੜਕਾਂ ‘ਤੇ ਪਾਣੀ ਭਰਿਆ ਤੇ ਉਨ੍ਹਾਂ ‘ਚ ਗੱਡੀਆਂ ਫਸੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ‘ਚ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਮੁੰਬਈ ਦੀ ਸੜਕ ‘ਤੇ ਜਿੱਥੇ ਪਾਣੀ ਭਰੀਆ ਨਜ਼ਰ ਆ ਰਿਹਾ ਹੈ ਉੱਥੇ ਲਗਜ਼ਰੀ ਕਾਰ ਜੈਗੁਆਰ ਪਾਣੀ ‘ਚ ਫਸੀ ਨਜ਼ਰ ਆਈ, ਇਸ ਦੇ ਕੋਲੋਂ ਮਹਿੰਦਰਾ ਬੋਲੈਰੋ ਕਾਰ ਤੇਜ਼ ਰਫ਼ਤਾਰ ‘ਚ ਪਾਣੀ ਨੂੰ ਚੀਰਦੀ ਹੋਈ ਲੰਘ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ‘ਤੇ ਲੋਕਾਂ ਨੇ ਆਨੰਦ ਮਹਿੰਦਰਾ ਨੂੰ ਟੈਗ ਕਰ ਰੀਐਕਸ਼ਨ ਵੀ ਮੰਗਿਆ।
ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਦੋ ਕਾਰਾਂ ‘ਚ ਤੁਲਨਾ ਨੂੰ ਗਲਤ ਪ੍ਰਤੀਯੋਗਤਾ ਦੱਸਿਆ ਅਤੇ ਆਪਣੇ ਰੀਐਕਸ਼ਨ ‘ਚ ਕਿਹਾ, “ਅਸੀਂ ਇਸ ‘ਤੇ ਆਪਣੀ ਤਾਰੀਫ ਨਹੀਂ ਕਰਾਂਗੇ। ਇਹ ਸਹੀ ਤਰੀਕਾ ਨਹੀਂ ਹੈ।”Jaguar vs Bolero in #MumbaiRains@anandmahindra you must be proud of this! pic.twitter.com/A87t0ebfi6
— Mohan Chandnani (@MohanSChandnani) September 4, 2019
ਉਨ੍ਹਾਂ ਨੇ ਸਮਝਾਇਆ ਕਿ ਬੋਲੈਰੋ ਦਾ ਨਿਰਮਾਣ ਮੁਸ਼ਕਲ ਇਲਾਕਿਆਂ ਨੂੰ ਨੈਵੀਗੇਟ ਕਰਨ ਲਈ ਕੀਤਾ ਸੀ ਤੇ ਹੁਣ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਬੋਲੈਰੋ ਮੇਰੀ ਸਭ ਤੋਂ ਚੰਗੀ ਗੱਡੀ ਕਿਉਂ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਰੀਐਕਸ਼ਨ ਦੀ ਵੀ ਖੂਬ ਤਾਰੀਫ ਕੀਤੀ।Unfair contest indeed... But such incidents will motivate some car buyers to lean towards mini SUVs, SUVs in India. Ground clearance is especially important, given some of our roads! https://t.co/QJdLDjmjAw
— Amit Paranjape (@aparanjape) September 5, 2019
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement