Viral Video: ਦੁਨੀਆਂ ਵਿੱਚ ਲੋਕਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਆਮ ਗੱਲ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਲੱਖਾਂ ਲੋਕ ਕੁਝ ਦਿਨਾਂ ਵਿੱਚ ਹੀ ਕਿਤੇ ਚਲੇ ਜਾਂਦੇ ਹਨ ਤੇ ਪੂਰਾ ਸ਼ਹਿਰ ਅਚਾਨਕ ਖਾਲੀ ਹੋ ਜਾਏ। ਅਜਿਹਾ ਹੀ ਕੁਝ ਦੁਨੀਆ ਦੇ ਇੱਕ ਹਿੱਸੇ ਵਿੱਚ ਹੋ ਰਿਹਾ ਹੈ, ਜਿੱਥੇ ਦੋ ਹਫ਼ਤਿਆਂ ਵਿੱਚ ਇੱਕ ਲੱਖ ਦੀ ਆਬਾਦੀ ਨੇ ਪੂਰੇ ਸ਼ਹਿਰ ਨੂੰ ਖਾਲੀ ਕਰ ਦਿੱਤਾ ਹੈ। ਹੁਣ ਇਸ ਸ਼ਹਿਰ ਦਾ ਨਜ਼ਾਰਾ ਕਿਸੇ ਭੂਤਾਂ ਵਾਲੇ ਸ਼ਹਿਰ ਵਰਗਾ ਹੈ। ਭਾਵ ਘਰ, ਦੁਕਾਨਾਂ, ਰੈਸਟੋਰੈਂਟ, ਸਕੂਲ, ਸਭ ਕੁਝ ਹੈ ਪਰ ਉਥੇ ਆਉਣ ਵਾਲੇ ਲੋਕ ਤੇ ਬੱਚੇ ਗਾਇਬ ਹੋ ਗਏ ਹਨ।


ਦਰਅਸਲ ਇਹ ਘਟਨਾ ਅਰਮੀਨੀਆ ਤੋਂ ਸਾਹਮਣੇ ਆਈ ਹੈ, ਜਿੱਥੇ ਨਾਗੋਰਨੋ-ਕਾਰਾਬਾਖ ਖੇਤਰ ਦਾ ਸਟੀਪਨਾਕਰਟ ਸ਼ਹਿਰ ਕਦੇ ਸੁਹਾਵਣਾ ਸਥਾਨ ਸੀ। ਇੱਥੇ ਦਿਨ ਭਰ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਪਰ ਹੁਣ ਜੇਕਰ ਤੁਸੀਂ ਇਸ ਸ਼ਹਿਰ ਵਿੱਚ ਜਾਓ ਤਾਂ ਤੁਹਾਨੂੰ ਸਿਰਫ਼ ਖਾਲੀ ਘਰ ਹੀ ਮਿਲਣਗੇ। ਇਹ ਸ਼ਹਿਰ ਇਸ ਲਈ ਖਾਲੀ ਹੋ ਗਿਆ ਹੈ ਕਿਉਂਕਿ ਅਜ਼ਰਬਾਈਜਾਨ ਨੇ ਪਿਛਲੇ ਮਹੀਨੇ ਹਮਲਾ ਕਰਕੇ ਇਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਮਲੇ ਵਿੱਚ ਜਾਨ ਗੁਆਉਣ ਦੇ ਡਰੋਂ ਲੋਕ ਇੱਥੋਂ ਭੱਜ ਗਏ।



'ਦ ਮਿਰਰ' ਦੀ ਰਿਪੋਰਟ ਮੁਤਾਬਕ ਅਜ਼ਰਬਾਈਜਾਨ ਦੀ ਫੌਜ ਨੇ ਨਾਗੋਰਨੋ-ਕਾਰਾਬਾਖ ਖੇਤਰ 'ਚ ਫੌਜੀ ਕਾਰਵਾਈ ਸ਼ੁਰੂ ਕੀਤੀ ਤਾਂ ਜੋ ਇਸ 'ਤੇ ਕਬਜ਼ਾ ਕੀਤਾ ਜਾ ਸਕੇ ਪਰ ਇਸ ਖੇਤਰ ਵਿੱਚ ਬਹੁਗਿਣਤੀ ਅਰਮੀਨੀਆਈ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਆਪਣੀ ਜਾਨ ਜਾਣ ਦਾ ਡਰ ਲੱਗਣ ਲੱਗ ਪਿਆ। ਨਾਗੋਰਨੋ-ਕਾਰਾਬਾਖ ਖੇਤਰ ਦੀ ਵੀ ਆਪਣੀ ਸਰਕਾਰ ਹੈ ਪਰ ਜਦੋਂ ਅਜ਼ਰਬਾਈਜਾਨ ਵਾਲੇ ਪਾਸੇ ਤੋਂ ਹਮਲਾ ਸ਼ੁਰੂ ਹੋਇਆ ਤਾਂ ਇੱਥੋਂ ਦੇ ਸੁਰੱਖਿਆ ਬਲਾਂ ਨੇ ਤੁਰੰਤ ਹਥਿਆਰ ਸੁੱਟ ਦਿੱਤੇ ਤੇ ਨੇਤਾਵਾਂ ਨੇ ਕਿਹਾ ਕਿ ਉਹ ਇਸ ਸਾਲ ਦੇ ਅੰਤ ਤੱਕ ਅਪਣੀ ਸਰਕਾਰ ਵੀ ਖ਼ਤਮ ਕਰ ਦੇਣਗੇ।


ਇਹ ਵੀ ਪੜ੍ਹੋ: Viral Video: ਮਨੀ ਹੀਸਟ ਸਟਾਈਲ 'ਚ ਨੌਜਵਾਨ ਨੇ ਕੀਤਾ ਨੋਟਾਂ ਦੀ ਵਰਖਾ, ਜਨਤਾ ਨੇ ਸ਼ਰੇਆਮ ਲੁੱਟੇ ਨੋਟ - ਦੇਖੋ ਵੀਡੀਓ


ਇੱਥੇ ਰਹਿਣ ਵਾਲੇ ਅਰਮੀਨੀਆਈ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਅਜ਼ਰਬਾਈਜਾਨ ਦੀ ਅਗਵਾਈ ਵਿੱਚ ਨਹੀਂ ਰਹਿ ਸਕਣਗੇ। ਇਹੀ ਕਾਰਨ ਹੈ ਕਿ ਇੱਥੋਂ ਦੇ 80 ਫੀਸਦੀ ਤੋਂ ਵੱਧ ਲੋਕ ਤੁਰੰਤ ਆਪਣੇ ਬੈਗ ਪੈਕ ਕਰਕੇ ਪਹਾੜਾਂ ਨੂੰ ਪਾਰ ਕਰਕੇ ਅਰਮੀਨੀਆ ਚਲੇ ਗਏ। ਹਾਲਾਂਕਿ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਅਰਮੀਨੀਆ ਦੀ ਹਾਲਤ ਠੀਕ ਨਹੀਂ ਹੈ ਤੇ ਇਹ ਇੰਨੇ ਲੋਕਾਂ ਦੀ ਮੇਜ਼ਬਾਨੀ ਕਰਨ ਵਿੱਚ ਸਮਰੱਥ ਨਹੀਂ ਹੈ। ਇਸ ਉਜਾੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: Viral Video: ਚਾਕਲੇਟ ਲਈ ਸੁਪਰਮਾਰਕੀਟ ਦਾ ਫਰਿੱਜ ਖੋਲ੍ਹ ਰਹੀ ਮਾਸੂਮ ਬੱਚੀ ਨਾਲ ਵਾਪਰਿਆ ਦਰਦਨਾਕ ਹਾਦਸਾ, ਵੀਡੀਓ ਆਈ ਸਾਹਮਣੇ