(Source: ECI/ABP News/ABP Majha)
ਜੇਲ੍ਹ 'ਚ ਬੰਦ ਕੈਦੀ ਨੇ ਆਪਣੇ ਗੁਪਤ ਅੰਗ 'ਚ ਫਸਾ ਲਈ ਇੱਕ ਫੁੱਟ ਲੰਬੀ ਪਾਈਪ, ਡਾਕਟਰ X-Ray ਦੇਖ ਹੋ ਗਏ ਹੈਰਾਨ
Gopalganj Jail News: ਐਕਸ-ਰੇ ਰਿਪੋਰਟ ਰੀੜ੍ਹ ਦੀ ਹੱਡੀ ਦੇ ਨੇੜੇ ਪਾਈਪ ਦਿਖਾਉਂਦੀ ਹੈ। ਸੋਮਵਾਰ (19 ਅਗਸਤ) ਨੂੰ ਮੰਡਲ ਜੇਲ੍ਹ ਵਿੱਚ ਪੂਰਾ ਦਿਨ ਉਸਦਾ ਇਲਾਜ ਕੀਤਾ ਗਿਆ। ਜਦੋਂ ਉਸ ਦੀ ਹਾਲਤ ਵਿੱਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਬਿਹਤਰ ਇਲਾਜ
Gopalganj Jail News: ਬਿਹਾਰ ਦੀ ਗੋਪਾਲਗੰਜ ਜੇਲ੍ਹ ਵਿੱਚ ਵਾਪਰੀ ਇੱਕ ਘਟਨਾ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਗੋਪਾਲਗੰਜ ਦੀ ਚਨਾਵੇ ਮੰਡਲ ਜੇਲ੍ਹ ਵਿੱਚ ਇੱਕ ਅੰਡਰ ਟਰਾਇਲ ਕੈਦੀ ਦੀ ਹਰਕਤ ਤੋਂ ਜੇਲ੍ਹ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਟੀਮ ਵੀ ਹੈਰਾਨ ਹੈ।
ਕੈਦੀ ਨੇ ਆਪਣੇ ਗੁਪਤ ਅੰਗ ਵਿੱਚ ਇੱਕ ਫੁੱਟ ਲੰਬੀ ਪਾਈਪ ਪਾ ਲਈ। ਉਸ ਦੀ ਸਿਹਤ ਵਿਗੜਨ ’ਤੇ ਉਸ ਨੂੰ ਇਲਾਜ ਲਈ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਿਹਤਰ ਇਲਾਜ ਲਈ ਪੀ.ਐਮ.ਸੀ.ਐਚ (ਪਟਨਾ) ਰੈਫਰ ਕਰ ਦਿੱਤਾ।
ਇਹ ਕੈਦੀ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਸੀ। ਇਹ ਪੂਰੀ ਘਟਨਾ ਬੀਤੀ ਐਤਵਾਰ ਰਾਤ ਦੀ ਹੈ। ਕੈਦੀ ਨੇ ਆਪਣੇ ਗੁਪਤ ਅੰਗ ਵਿੱਚ ਪਾਈਪ ਪਾਈ ਅਤੇ ਫਿਰ ਖੁਦ ਪਾਈਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਾਈਪ ਹੋਰ ਅੰਦਰ ਵੱਲ ਚਲਾ ਗਿਆ। ਸਮੱਸਿਆ ਵਧਣ ਲੱਗੀ ਤਾਂ ਉਨ੍ਹਾਂ ਮੰਡਲ ਜੇਲ੍ਹ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਦੱਸਿਆ ਜਾਂਦਾ ਹੈ ਕਿ ਬਰੌਲੀ ਥਾਣਾ ਖੇਤਰ ਦਾ ਰਹਿਣ ਵਾਲਾ ਅੰਡਰ ਟਰਾਇਲ ਕੈਦੀ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਚਨਾਵੇ ਮੰਡਲ ਜੇਲ੍ਹ ਵਿੱਚ ਬੰਦ ਸੀ।
ਐਕਸ-ਰੇ ਰਿਪੋਰਟ ਰੀੜ੍ਹ ਦੀ ਹੱਡੀ ਦੇ ਨੇੜੇ ਪਾਈਪ ਦਿਖਾਉਂਦੀ ਹੈ। ਸੋਮਵਾਰ (19 ਅਗਸਤ) ਨੂੰ ਮੰਡਲ ਜੇਲ੍ਹ ਵਿੱਚ ਪੂਰਾ ਦਿਨ ਉਸਦਾ ਇਲਾਜ ਕੀਤਾ ਗਿਆ। ਜਦੋਂ ਉਸ ਦੀ ਹਾਲਤ ਵਿੱਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਪ੍ਰਸ਼ਾਸਨ ਨੇ ਮੈਡੀਕਲ ਬੋਰਡ ਦਾ ਗਠਨ ਕਰਕੇ ਕੈਦੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਬੋਰਡ ਦੇ ਡਾਕਟਰ ਵਿਮਨ ਕੇਸਰੀ ਨੇ ਦੱਸਿਆ ਕਿ ਐਕਸ-ਰੇ ਰਿਪੋਰਟ ਤੋਂ ਸਾਫ਼ ਪਤਾ ਚੱਲਦਾ ਹੈ ਕਿ ਰੀੜ੍ਹ ਦੀ ਹੱਡੀ ਦੇ ਕੋਲ ਇੱਕ ਲੰਬੀ ਪਾਈਪ ਦੇ ਆਕਾਰ ਦੀ ਵਸਤੂ ਫਸੀ ਹੋਈ ਹੈ। ਇਸ ਦੀ ਲੰਬਾਈ ਲਗਭਗ ਇੱਕ ਫੁੱਟ ਅਤੇ ਮੋਟਾਈ ਇੱਕ ਇੰਚ ਦੇ ਕਰੀਬ ਹੋਵੇਗੀ।
ਡਾਕਟਰ ਨੇ ਦੱਸਿਆ ਕਿ ਕੈਦੀ ਨੇ ਪਾਈਪ ਖੁਦ ਪਾਈ ਸੀ। ਕੈਦੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਫੜੇ ਜਾਣ ਦੇ ਡਰੋਂ ਇੱਕ ਕੈਦੀ ਨੇ ਆਪਣਾ ਮੋਬਾਈਲ ਫ਼ੋਨ ਨਿਗਲ ਲਿਆ ਸੀ ਅਤੇ ਉਸ ਨੂੰ ਪੀ.ਐਮ.ਸੀ.ਐਚ. ਡਾਕਟਰਾਂ ਦੀ ਟੀਮ ਨੇ ਬਿਨਾਂ ਕਿਸੇ ਅਪਰੇਸ਼ਨ ਦੇ ਲੇਜ਼ਰ ਰਾਹੀਂ ਮੋਬਾਈਲ ਕੱਢ ਲਿਆ ਸੀ।