Shocking News: ਲੋਕਲ ਟਰੇਨ ਵਿੱਚ ਚੜ੍ਹਿਆ ਬਲਦ, ਦੇਖ ਕੇ ਭੱਜੇ ਯਾਤਰੀ, ਵੀਡੀਓ ਵਾਇਰਲ
Watch: ਸੋਸ਼ਲ ਮੀਡੀਆ 'ਤੇ ਹੁਣ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਬਲਦ ਲੋਕਲ ਟਰੇਨ 'ਚ ਸਫਰ ਕਰਦਾ ਨਜ਼ਰ ਆ ਰਿਹਾ ਹੈ।
Viral Video: ਹਾਲਾਂਕਿ ਸੋਸ਼ਲ ਮੀਡੀਆ 'ਤੇ ਹਰ ਰੋਜ਼ ਹੈਰਾਨੀਜਨਕ ਵੀਡੀਓ ਦੇਖਣ ਨੂੰ ਮਿਲਦੇ ਹਨ ਪਰ ਕਈ ਵਾਰ ਅਜਿਹੇ ਵੀਡੀਓਜ਼ ਵੀ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਬਲਦ ਲੋਕਲ ਟਰੇਨ 'ਚ ਸਫਰ ਕਰਦਾ ਨਜ਼ਰ ਆ ਰਿਹਾ ਹੈ।
ਇਹ ਮਾਮਲਾ ਬਿਹਾਰ ਦੇ ਭਾਗਲਪੁਰ ਦੇ ਪੀਰਪੇਂਟੀ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਈਐੱਮਯੂ ਯਾਤਰੀ ਟਰੇਨ ਦੇ ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਟਰੇਨ ਦੀ ਬੋਗੀ 'ਚ ਬਲਦ ਨੂੰ ਖੜ੍ਹਾ ਦੇਖਿਆ। ਇਹ ਦੇਖ ਕੇ ਜਿੱਥੇ ਕੁਝ ਯਾਤਰੀ ਕੋਚ ਛੱਡ ਕੇ ਦੂਸਰੀ ਬੋਗੀ 'ਚ ਭੱਜ ਗਏ, ਉੱਥੇ ਹੀ ਕੁਝ ਲੋਕਾਂ ਨੇ ਇਸ ਅਨੋਖੇ ਪਲ ਦੀ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ।
ਖਬਰਾਂ ਮੁਤਾਬਕ ਜਮਾਲਪੁਰ ਤੋਂ ਸਾਹਿਬਗੰਜ ਜਾ ਰਹੀ ਈਐੱਮਯੂ ਯਾਤਰੀ ਟਰੇਨ ਮੰਗਲਵਾਰ ਨੂੰ ਜਦੋਂ ਮਿਰਜ਼ਾਚੋਕੀ ਸਟੇਸ਼ਨ ਪਹੁੰਚੀ ਤਾਂ ਸਟੇਸ਼ਨ 'ਤੇ ਘੁੰਮ ਰਹੇ ਇੱਕ ਬਲਦ ਨੂੰ ਕੁਝ ਲੋਕਾਂ ਨੇ ਟਰੇਨ ਦੇ ਅੰਦਰ ਚਾੜ ਦਿੱਤਾ। ਇੰਨਾ ਹੀ ਨਹੀਂ ਉਸ ਨੇ ਬਲਦ ਨੂੰ ਸੀਟ ਨਾਲ ਵੀ ਬੰਨ੍ਹ ਦਿੱਤਾ। ਇਸ 'ਤੇ ਕੋਚ 'ਚ ਬੈਠੇ ਲੋਕ ਵੀ ਕੁਝ ਨਾ ਕਹਿ ਸਕੇ ਅਤੇ ਆਪਣੀ ਜਗ੍ਹਾ ਛੱਡ ਕੇ ਇਧਰ-ਉਧਰ ਭੱਜਣ ਲੱਗੇ। ਜਿੱਥੇ ਕੁਝ ਲੋਕ ਇਹ ਨਜ਼ਾਰਾ ਦੇਖ ਕੇ ਮਸਤੀ ਕਰ ਰਹੇ ਸਨ, ਉੱਥੇ ਹੀ ਕੁਝ ਲੋਕ ਬਲਦ ਨੂੰ ਦੇਖ ਕੇ ਘਬਰਾ ਗਏ।
ਹੁਣ ਲੋਕ ਇਸ ਘਟਨਾ ਨੂੰ ਲੈ ਕੇ ਸਵਾਲ ਉਠਾ ਰਹੇ ਹਨ ਕਿ ਜਦੋਂ ਰੇਲਗੱਡੀ ਵਿੱਚ ਬਲਦ ਚੜ੍ਹਾਇਆ ਜਾ ਰਿਹਾ ਸੀ ਤਾਂ ਆਰਪੀਐਫ, ਜੀਆਰਪੀਐਫ ਪੁਲਿਸ ਕਿੱਥੇ ਸੀ। ਇਸ ਦੇ ਨਾਲ ਹੀ ਕੁਝ ਯੂਜ਼ਰਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਮੈਂਟ ਕਰਕੇ ਵੀ ਕਾਫੀ ਮਜ਼ਾ ਲੈ ਰਹੇ ਹਨ।