ਪੜਚੋਲ ਕਰੋ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
Patiala News: ਪਟਿਆਲਾ ਤੋਂ ਤਿੰਨ 14 ਸਾਲ ਦੀਆਂ ਸਕੂਲੀ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਤਿੰਨੋਂ ਇੱਕੋ ਸਕੂਲ ਦੀਆਂ ਵਿਦਿਆਰਥਣਾਂ ਹਨ।

ਪਟਿਆਲਾ 'ਚ ਕੁੜੀਆਂ ਲਾਪਤਾ
Source : other
Patiala News: ਪਟਿਆਲਾ ਤੋਂ ਤਿੰਨ 14 ਸਾਲ ਦੀਆਂ ਸਕੂਲੀ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਤਿੰਨੋਂ ਇੱਕੋ ਸਕੂਲ ਦੀਆਂ ਵਿਦਿਆਰਥਣਾਂ ਹਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਬੇਚੈਨ ਹਨ। ਤਿੰਨੋਂ ਕੁੜੀਆਂ 15 ਅਗਸਤ ਨੂੰ ਸਕੂਲ ਵਿੱਚ ਹੋਈ ਪਰੇਡ ਵਿੱਚ ਹਿੱਸਾ ਲੈਣ ਲਈ ਘਰੋਂ ਨਿਕਲੀਆਂ ਸਨ।
ਇਸ ਤੋਂ ਬਾਅਦ, ਉਹ ਸਕੂਲ ਤੋਂ ਹੀ ਗਾਇਬ ਹੋ ਗਈਆਂ। ਪਰਿਵਾਰਕ ਮੈਂਬਰ ਦੇਰ ਰਾਤ ਤੱਕ ਪੁਲਿਸ ਸਟੇਸ਼ਨ ਵਿੱਚ ਕੁੜੀਆਂ ਦੀ ਭਾਲ ਲਈ ਗੁਹਾਰ ਲਾਉਂਦੇ ਰਹੇ, ਪਰ ਹੁਣ ਤੱਕ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਇਸ ਮਾਮਲੇ ਬਾਰੇ ਕੈਮਰੇ 'ਤੇ ਗੱਲ ਕਰਨ ਲਈ ਤਿਆਰ ਨਹੀਂ ਹੈ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
ਟ੍ਰੈਂਡਿੰਗ ਟੌਪਿਕ






















