ਪੜਚੋਲ ਕਰੋ
Advertisement
ਕੋਰੋਨਾ ਕਾਲ 'ਚ ਚੀਨੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕੀਤਾ ਹੈਰਾਨ, ਬੋਨਸ ਵਜੋਂ ਦਿੱਤੀਆਂ 4116 ਕਾਰਾਂ
ਇੱਕ ਚੀਨੀ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਚ ਮੁਨਾਫ਼ਾ ਹੋਣ ਤੇ 4116 ਕਾਰਾਂ ਤੋਹਫ਼ੇ ਵਜੋਂ ਦਿੱਤੀਆਂ ਹਨ।
ਕੋਰੋਨਾਵਾਇਰਸ ਦੌਰਾਨ ਜਿਥੇ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਲੋਕ ਆਪਣੀਆਂ ਨੌਕਰੀਆਂ 'ਚ ਸੰਕਟ ਦਾ ਸਾਹਮਣਾ ਕਰ ਰਹੇ ਹਨ।ਉਥੇ ਹੀ ਇੱਕ ਚੀਨੀ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਚ ਮੁਨਾਫ਼ਾ ਹੋਣ ਤੇ 4116 ਕਾਰਾਂ ਤੋਹਫ਼ੇ ਵਜੋਂ ਦਿੱਤੀਆਂ ਹਨ।
ਪੰਜ ਸਾਲਾਂ ਲਈ ਉਪਲਬਧ ਰਹਿਣਗੀਆਂ ਇਹ ਸਹੂਲਤਾਂ
ਇੰਨਾ ਹੀ ਨਹੀਂ, ਚੀਨੀ ਕੰਪਨੀ ਜਿਆਂਗਸੀ ਵੈਸਟ ਡਿਆਜੂ ਆਇਰਨ ਅਤੇ ਸਟੀਲ ਕਾਰਪੋਰੇਸ਼ਨ ਕੰਪਨੀ ਨੇ ਫੈਸਲਾ ਲਿਆ ਹੈ ਕਿ ਉਹ ਪੰਜ ਸਾਲਾਂ ਲਈ ਆਟੋ ਬੀਮਾ, ਵਾਹਨ ਟੈਕਸ ਅਤੇ ਨੰਬਰ ਪਲੇਟਾਂ ਦਾ ਭੁਗਤਾਨ ਵੀ ਕਰੇਗੀ।
ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਧੰਨਵਾਦ ਕਰਨ ਵਜੋਂ ਆਪਣੇ ਕਰਮਚਾਰੀਆਂ ਨੂੰ ਤੌਹਫੇ ਦੇਣ ਦਾ ਇਹ ਢੁਕਵਾਂ ਸਮਾਂ ਹੈ। ਕੰਪਨੀ ਨੇ ਕਿਹਾ ਕਿ ਅਸੀਂ ਲਗਾਤਾਰ ਪੰਜ ਸਾਲਾਂ ਤੋਂ ਭਾਰੀ ਮੁਨਾਫਾ ਕਮਾਇਆ ਹੈ ਅਤੇ ਇਹ ਸਾਰਾ ਕੁਝ ਸਾਡੇ ਮਿਹਨਤੀ ਕਰਮਚਾਰੀਆਂ ਦੇ ਕਾਰਨ ਹੋਇਆ ਹੈ।
ਕੰਪਨੀ ਨੇ ਕਿਹਾ ਕਿ ਉਹ ਅਜਿਹਾ ਸਮਾਗਮ ਕਰਨਾ ਚਾਹੁੰਦੀ ਸੀ ਜਿਸ ਨੂੰ ਪੂਰਾ ਵਿਸ਼ਵ ਯਾਦ ਕਰੇ ਅਤੇ ਹੁਣੇ ਇਹ ਖ਼ਬਰ ਚੀਨੀ ਮੀਡੀਆ ਦੇ ਨਾਲ-ਨਾਲ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ਬਣ ਰਹੀ ਹੈ। ਇਸ 'ਤੇ ਲੋਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਜ਼ਿਆਦਾਤਰ ਕੰਪਨੀਆਂ ਕਰਮਚਾਰੀਆਂ ਨੂੰ ਬੋਝ ਸਮਝ ਰਹੀਆਂ ਹਨ, ਪਰ ਇਸ ਕੰਪਨੀ ਨੇ ਬੋਨਸ ਦੇ ਕੇ ਹੈਰਾਨ ਕਰ ਦਿੱਤਾ ਹੈ।
ਕਾਰਾਂ ਦੀ ਕੀਮਤ 540 ਕਰੋੜ ਰੁਪਏ
ਇਨ੍ਹਾਂ 4116 ਕਾਰਾਂ ਵਿਚੋਂ 2933 ਜਿਆਂਗਲਿੰਗ ਫੋਰਡ ਟੈਰੀਟਰੀ ਕਾਰਾਂ ਅਤੇ 1183 FAW- ਵੋਲਕਸਵੈਗਨ ਮਗਟਨ ਕਾਰਾਂ ਹਨ। ਇਨ੍ਹਾਂ ਸਾਰੀਆਂ ਕਾਰਾਂ ਦੀ ਕੀਮਤ ਲਗਭਗ 500 ਮਿਲੀਅਨ ਯੂਆਨ ($ 74 ਮਿਲੀਅਨ ਜਾਂ 540 ਕਰੋੜ ਰੁਪਏ) ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement