Underwear Crisis: ਜਦੋਂ ਇਸ ਸ਼ਹਿਰ 'ਚ ਅਚਾਨਕ ਸ਼ੁਰੂ ਹੋਇਆ 'ਕੱਛਿਆਂ ਦਾ ਮੀਂਹ', 'ਅੰਡਰਵੇਅਰ ਸੰਕਟ' ਹੋਇਆ ਟ੍ਰੈਂਡ!
Chongqing Underwear Crisis: ਚੀਨ 'ਚ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਅਚਾਨਕ ਅਸਮਾਨ ਤੋਂ ਅੰਡਰਵੀਅਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਅਸਮਾਨ ਵਿੱਚ ਸਿਰਫ਼ ਅੰਡਰਵੀਅਰ ਹੀ ਦਿਖਾਈ ਦੇ ਰਹੇ ਸਨ।
Chongqing Underwear Crisis: ਚੀਨ 'ਚ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਅਚਾਨਕ ਅਸਮਾਨ ਤੋਂ ਅੰਡਰਵੀਅਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਅਸਮਾਨ ਵਿੱਚ ਸਿਰਫ਼ ਅੰਡਰਵੀਅਰ ਹੀ ਦਿਖਾਈ ਦੇ ਰਹੇ ਸਨ। ਇਸ ਨੂੰ "9/2 ਚੋਂਗਕਿੰਗ ਅੰਡਰਵੀਅਰ ਸੰਕਟ" ਦਾ ਨਾਮ ਦਿੱਤਾ ਗਿਆ ਹੈ।
ਆਖ਼ਰਕਾਰ, ਇੰਨੇ ਸਾਰੇ ਅੰਡਰਵੀਅਰ ਅਚਾਨਕ ਅਸਮਾਨ ਵਿੱਚ ਕਿੱਥੋ ਆਏ? ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
2 ਸਤੰਬਰ ਨੂੰ ਚੀਨ ਦੇ ਇੱਕ ਸ਼ਹਿਰ ਵਿੱਚ ਅੰਡਰਵੀਅਰ ਅਚਾਨਕ ਅਸਮਾਨ ਵਿੱਚ ਉੱਡਦੇ ਦੇਖੇ ਗਏ। ਚੋਂਗਕਿੰਗ ਸ਼ਹਿਰ ਦੀ ਬਾਲਕੋਨੀ ਤੋਂ ਲੋਕਾਂ ਦੇ ਅੰਡਰਵੀਅਰ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾ ਕਾਰਨ ਅੰਡਰਵੀਅਰ ਅਸਮਾਨ 'ਚ ਉੱਡ ਗਏ। ਚੀਨੀ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਅਤੇ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਚੋਂਗਕਿੰਗ ਸ਼ਹਿਰ 'ਚ ਭਿਆਨਕ ਗਰਮੀ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਗਰਮੀ ਤੋਂ ਕੁਝ ਰਾਹਤ ਦੇਣ ਲਈ ਅਧਿਕਾਰੀਆਂ ਨੇ ਨਕਲੀ ਢੰਗ ਨਾਲ ਬਰਸਾਤ ਕਰਨ ਦਾ ਫੈਸਲਾ ਕੀਤਾ ਸੀ। ਇਹ ਸਭ ਉਦੋਂ ਚੱਲ ਰਿਹਾ ਸੀ ਜਦੋਂ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਅਸਮਾਨ ਵਿੱਚ ਸਿਰਫ਼ ਅੰਡਰਵੀਅਰ ਹੀ ਦਿਖਾਈ ਦਿੱਤੇ।
ਅੰਡਰਵੀਅਰ ਅਸਮਾਨ ਵਿੱਚ ਕਿੱਥੋਂ ਆਏ?
ਦਰਅਸਲ, ਚੀਨ ਵਿਚ ਜ਼ਿਆਦਾਤਰ ਲੋਕ ਨਹਾਉਣ ਤੋਂ ਬਾਅਦ ਆਪਣੇ ਹੱਥਾਂ ਨਾਲ ਆਪਣੇ ਅੰਡਰਵੀਅਰ ਨੂੰ ਸਾਫ਼ ਕਰਦੇ ਹਨ ਅਤੇ ਇਸ ਨੂੰ ਬਾਲਕੋਨੀ ਜਾਂ ਖੁੱਲ੍ਹੇ ਵਿਚ ਸੁਕਾਉਣ ਲਈ ਫੈਲਾਉਂਦੇ ਹਨ। ਇੱਕ ਦਿਨ ਅਚਾਨਕ ਤੇਜ਼ ਹਵਾਵਾਂ ਚੱਲੀਆਂ ਅਤੇ ਇਹ ਅੰਡਰਵੀਅਰ ਉੱਡਣ ਲੱਗੇ। ਇਨ੍ਹਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਹਰ ਪਾਸੇ ਸਿਰਫ਼ ਕੱਛੇ ਹੀ ਕੱਛੇ ਹੀ ਨਜ਼ਰ ਆ ਰਹੇ ਸੀ।
ਅਧਿਕਾਰੀ ਨੇ ਕੀ ਕਿਹਾ?
ਰਿਪੋਰਟਾਂ ਦੀ ਮੰਨੀਏ ਤਾਂ ਨਕਲੀ ਮੀਂਹ ਦਾ ਪ੍ਰਬੰਧ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਲੀ ਮੀਂਹ ਅਤੇ ਤੇਜ਼ ਹਵਾਵਾਂ ਦਾ ਆਪਸ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ। ਦੱਖਣ-ਪੱਛਮੀ ਚੀਨ ਵਿੱਚ ਬਹੁਤ ਗਰਮੀ ਹੈ, ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਨਕਲੀ ਵਰਖਾ ਕਰਨ ਦਾ ਫੈਸਲਾ ਲਿਆ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial